12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 05-07-2026
ਜ਼ੀਰਾ, 4 ਜੁਲਾਈ (ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਜ਼ੀਰਾ ਵਿਕਾਸ ਪਰਿਸ਼ਦ ਵਲੋਂ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਇਕ ਵਿਸ਼ਾਲ ਮੁਫਤ ਜਾਂਚ ਕੈਂਪ ਸਰਵਹਿਤਕਾਰੀ ਵਿੱਦਿਆ ਮੰਦਰ ਜੀਰਾ ਵਿਖੇ ਲਗਾਇਆ ਗਿਆ। ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਅਤੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ , ਡਾ. ਪ੍ਰਦੀਪ ਵਰਮਾ ਸਿਹਤ ਸੇਵਾਵਾਂ ਪ੍ਰੋਜੈਕਟ ਦੀ ਅਗਵਾਈ ਹੇਠ ਲਗਵਾਏ ਗਏ ਚੈੱਕਅਪ ਕੈਂਪ ਦਾ ਉਦਘਾਟਨ ਸਮਾਜ ਸੇਵੀ ਰਜਿੰਦਰ ਕੁਮਾਰ ਵਧਵਾ ਵਲੋਂ ਕੀਤਾ ਗਿਆ। ਕੈਂਪ ਦੌਰਾਨ ਡਾ. ਮਨੀਸ਼ ਮੰਜਾਲ, ਡਾ. ਦਿਨੇਸ਼ ਗੁਪਤਾ, ਅਮਿਤ ਬਾਂਸਲ ਪੇਟ ਰੋਗਾਂ ਦੇ ਮਹਿਰ, ਡਾ. ਪ੍ਰਭਜੋਤ ਸਿੰਘ, ਜਸਪਾਲ ਸਿੰਘ ਆਦਿ ਵਲੋਂ ਪੇਟ ਜਿਗਰ ਕੰਨ ਨੱਕ ਗਲੇ ਅਤੇ ਜਨਰਲ ਚੈੱਕਅਪ ਤੋਂ ਇਲਾਵਾ ਬੀਪੀ ਸ਼ੂਗਰ ਗਲੇ ਦੀ ਐਂਡੋਸਕੋਪੀ ਈ.ਸੀ.ਜੀ ਆਦਿ ਕੀਤੀ ਗਈ। ਇਸ ਦੌਰਾਨ 500 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ,ਰੂਪ ਲਾਲ ਬੱਤਾ ਐਮਸੀ, ਤਰਸੇਮ ਲਾਲ ਬੱਤਾ, ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ , ਚੰਦ ਸਿੰਘ ਗਿੱਲ ਸਾਬਕਾ ਚੇਅਰਮੈਨ ਜ਼ਿਲਾ ਪਲੈਨਿੰਗ ਬੋਰਡ ਨੇ ਵਿਸ਼ੇਸ਼ ਤੌਰ ’ਤੇ ਕੈਂਪ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਮੁੱਖ ਹਸਤੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕੈਂਪ ਵਿੱਚ ਸੇਵਾ ਕਰਨ ਵਾਲੇ ਜ਼ੀਰਾ ਵਿਕਾਸ ਪਰਿਸ਼ਦ ਦੇ ਮੈਂਬਰਾਂ ਵਿਚ ਜਗਦੇਵ ਸ਼ਰਮਾ ਜਰਨਲ ਸਕੱਤਰ , ਤਰਸੇਮ ਲਾਲ ਜਨੇਜਾ ਚੇਅਰਮੈਨ , ਗੁਰਬਖਸ਼ ਸਿੰਘ ਵਿੱਜ , ਪੁਸ਼ਪਿੰਦਰ ਸਿੰਘ ਹੈਪੀ ਕੈਸ਼ੀਅਰ ,ਅਨਿਲ ਬਜਾਜ , ਨਰਿੰਦਰ ਸਿੰਘ, ਡਾ. ਸੁਖਮੀਤ ਫਿਜੀਓਥਰੈਪਿਸਟ , ਡਾ.ਹਰਪ੍ਰੀਤ ਸਿੰਘ ਗਿੱਲ , ਦੀਪ ਗਗਨ ਗੁਪਤਾ , ਸੁਰਿੰਦਰ ਸ਼ਰਮਾ ਜੇਈ , ਸੋਨੂੰ ਗੁਜਰਾਲ , ਨਰੇਸ਼ ਕੁਮਾਰ ਜੈਨ ਬੱਲੀ, ਨਛੱਤਰ ਸਿੰਘ ਠੇਕੇਦਾਰ , ਵਿਪਨ ਬਜਾਜ , ਵਿਨੋਦ ਗਰੋਵਰ , , ਨਰਿੰਦਰ ਕੁਮਾਰ ਨਾਰੰਗ , ਰਮੇਸ਼ ਚੰਦਰ ਆਰੀਆ , ਰਿਪਨ ਅਰੋੜਾ , ਗੁਰਦੀਪ ਸਿੰਘ ਕਾਨੂੰਗੋ , ਜੈਪਾਲ ਬਤਰਾ , ਜਨਕ ਰਾਜ ਗੌਤਮ , ਮਹਿੰਦਰ ਪਾਲ , ਸੋਮ ਪ੍ਰਕਾਸ਼ ਬਜਾਜ , ਸੁਖਵਿੰਦਰ ਕੰਡਾ , ਸਤੀਸ਼ ਕੁਮਾਰ ਜੁਨੇਜਾ , ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਬੋਹਰ ਦੇ ਖੰਡਾ ਚੌਕ ਵਿਖੇ ਲਗਾਈ 40 ਦਿਨਾਂ ਛਬੀਲ ਦੀ ਹੋਈ ਸਮਾਪਤੀ ਅਗਲੀ ਖ਼ਬਰ ਪੰਜਾਬ ’ਚ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਅਤੇ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਦੀ ਸਥਾਪਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।