06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਰਪੰਚਾਂ ਦੇ ਮਾਣਭੱਤੇ ’ਚ ਵਾਧਾ ਪੰਜਾਬ ਸਰਕਾਰ ਦਾ ਸਲਾਹੁਣਯੋਗ ਕਦਮ-ਸਰਪੰਚ ਭਜਨ ਲਾਲ

ਅਜੀਤ ਡੈਸਕ 27-06-2026
ਬੱਲੂਆਣਾ, 26 ਜੂਨ (ਜਸਮੇਲ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਰਪੰਚਾਂ ਨੂੰ ਦੋ ਹਜ਼ਾਰ ਦੀ ਥਾਂ 10 ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਦੇਣ ਦਾ ਐਲਾਨ ਕਰਨਾ ਇਕ ਸਲਾਹੁਣਯੋਗ ਕਦਮ ਹੈ। ਹਲਕੇ ਦੇ ਪਿੰਡ ਬੱਲੂਆਣਾ ਦੇ ਸਰਪੰਚ ਭਜਨ ਲਾਲ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡਾਂ ਦੇ ਸਰਪੰਚ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਆਪਣੇ ਨਿੱਜੀ ਕੰਮ ਛੱਡ ਕੇ ਮਿਹਨਤ ਕਰਦੇ ਹਨ। ਅਜਿਹਾ ਕਰਨ ਲਈ ਉਹ ਆਪਣਾ ਨਿੱਜੀ ਪੈਸਾ ਖ਼ਰਚ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਦਾ 10 ਹਜ਼ਾਰ ਰੁਪਏ ਮਾਣ ਭੱਤਾ ਲਾਗੂ ਕਰਕੇ ਇਕ ਵਧੀਆ ਕਦਮ ਚੁੱਕਿਆ ਹੈ। ਇਸ ਸਲਾਹੁਣਯੋਗ ਕਦਮ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੂਹ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਭਾਜਪਾ ਹਾਈਕਮਾਂਡ ਨੇ ਸਾਬਕਾ ਵਿਧਾਇਕ ਕੇ.ਡੀ.ਭੰਡਾਰੀ ਨੂੰ ਕੀਤਾ ਫ਼ਾਜ਼ਿਲਕਾ ਦਾ ਆਬਜ਼ਰਵਰ ਨਿਯੁ... ਅਗਲੀ ਖ਼ਬਰ ਦਿਨ-ਦਿਹਾੜੇ ਕੱਪੜਿਆਂ ਦੀ ਦੁਕਾਨ ’ਤੋਂ ਹਜ਼ਾਰਾਂ ਰੁਪਏ ਦੇ ਸੂਟ ਲੈ ਕੇ ਫ਼ਰਾਰ ਹੋਏ ਨੌਜਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।