08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 23-06-2026
ਫ਼ਾਜ਼ਿਲਕਾ, 22 ਜੂਨ (ਅਮਰਜੀਤ ਸ਼ਰਮਾ)-ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਇਕ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ, ਜਿਸ ਵਿਚ ਸਕੂਲ ਦੇ ਸਟਾਫ਼, ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਉਤਸ਼ਾਹ ਨਾਲ ਯੋਗ ਅਭਿਆਸ ਕੀਤਾ। ਇਸ ਮੌਕੇ ਵਿੱਦਿਆ ਮੰਦਰ ਦੇ ਸਕੱਤਰ ਰਵੀ ਭੂਸ਼ਨ ਡੋਡਾ, ਉਪ-ਸਕੱਤਰ ਅਸ਼ੋਕ ਸ਼ਰਮਾ, ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ, ਵਾਈਸ ਪ੍ਰਿੰਸੀਪਲ ਗੌਤਮ ਕੱਕੜ ਅਤੇ ਸ਼ਿਸ਼ੂ ਵਾਟਿਕਾ ਮੁਖੀ ਸ਼੍ਰੀਮਤੀ ਵਿਨੀਤਾ ਭੁਸਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਹੀ 25 ਪੰਜਾਬ ਬਟਾਲੀਅਨ ਐਨ.ਸੀ.ਸੀ.ਅਬੋਹਰ ਦੇ ਕੋਚ ਤੇ ਕੈਡਟਾਂ, ਸਕੂਲ ਦੇ ਅਧਿਆਪਕਾਂ, ਬੱਚਿਆਂ ਅਤੇ ਇਲਾਕਾ ਨਿਵਾਸੀਆਂ ਨੇ ਵੀ ਇਸ ਯੋਗ ਅਭਿਆਸ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਯੋਗ ਗੁਰੂ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਸ਼੍ਰੀਮਤੀ ਆਸ਼ੂ ਅਰੋੜਾ ਵਲੋਂ ਹਾਜ਼ਰੀਨ ਨੂੰ ਵੱਖ-ਵੱਖ ਆਸਣਾਂ ਦਾ ਅਭਿਆਸ ਕਰਵਾਇਆ ਗਿਆ। ਇਸ ਦੇ ਨਾਲ ਹੀ ਮਨ ਦੀ ਇਕਾਗਰਤਾ ਲਈ ਧਿਆਨ ਅਤੇ ਸਾਧਨਾ ਕਰਨ ਦੇ ਗੁਰ ਵੀ ਸਿਖਾਏ ਗਏ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਸਾਰਿਆਂ ਨੂੰ ਯੋਗ ਦੇ ਮਹੱਤਵ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਯੋਗ ਮਨੁੱਖ ਨੂੰ ਨਿਰੋਗ ਬਣਾਉਂਦਾ ਹੈ ਅਤੇ ਇਹ ਸਾਡੇ ਸਰੀਰ ਦੀਆਂ ਤਮਾਮ ਬਿਮਾਰੀਆਂ ਦਾ ਸਰਵੋਤਮ ਇਲਾਜ ਹੈ। ਜੇਕਰ ਅਸੀਂ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਲਈਏ, ਤਾਂ ਨਾ ਸਿਰਫ਼ ਸਾਡਾ ਸਰੀਰ ਤੰਦਰੁਸਤ ਰਹੇਗਾ ਬਲਕਿ ਮਨ ਵੀ ਪ੍ਰਸੰਨ ਰਹੇਗਾ। ਯੋਗ ਨਾਲ ਜੀਵਨ ਵਿਚ ਅਨੁਸ਼ਾਸਨ ਆਉਂਦਾ ਹੈ ਅਤੇ ਕੰਮ ਕਰਨ ਦੀ ਊਰਜਾ ਵਧਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਯੋਗ ਨੂੰ ਸਿਰਫ਼ 21 ਜੂਨ ਤੱਕ ਸੀਮਤ ਨਾ ਰੱਖ ਕੇ, ਸਾਰੀ ਉਮਰ ਰੋਜ਼ਾਨਾ ਅਪਣਾਇਆ ਜਾਵੇ।
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਮੈਡਮ ਖ਼ੁਸ਼ਬੂ ਸਾਵਣ ਸੁੱਖਾ ਨੇ ਵੱਖ-ਵੱਖ ਵਾਰਡਾਂ ਵਿਖੇ ਰਾਸ਼ਨ ਕਿੱਟਾਂ ਦੀ ਵੰਡ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।