09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਦੋਨੋਂ ਮੇਅਰ ਲਈ ਸੰਭਾਵੀ ਉਮੀਦਵਾਰ ਹਾਰੇ

ਅਜੀਤ ਡੈਸਕ 31-05-2026
ਅਬੋਹਰ, 30 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਨਗਰ ਨਿਗਮ ਦੀਆਂ ਚੋਣਾਂ ਦੇ ਵਿਚ ਜਿੱਥੇ ਭਾਰਤੀ ਜਨਤਾ ਪਾਰਟੀ ਨੇ 28 ਸੀਟਾਂ ਹਾਸਲ ਕੀਤੀਆਂ ਹਨ, ਉੱਥੇ ਹੀ ਸੱਤਾ ਧਿਰ ਆਮ ਆਦਮੀ ਪਾਰਟੀ 20 ਸੀਟਾਂ 'ਤੇ ਹੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋ ਸਕੀ ਜਦ ਕਿ ਕਾਂਗਰਸ ਪਾਰਟੀ ਸ਼ਹਿਰ ਦੇ 50 ਵਾਰਡਾਂ ਵਿਚੋਂ ਸਿਰਫ਼ ਵਾਰਡ ਨੰਬਰ 37 ਵਿਚ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋਈ ਅਤੇ ਅਕਾਲੀ ਦਲ ਨੂੰ ਡਾਢੀ ਨਾਮੌਸ਼ੀ ਨਾਲ ਇਕ ਵੀ ਸੀਟ 'ਤੇ ਜਿੱਤ ਨਸੀਬ ਨਾ ਹੋਈ | ਵਾਰਡ ਨੰਬਰ 37 ਵਿਚ ਤਿਕੋਣਾ ਮੁਕਾਬਲਾ ਹੋਣ ਕਾਰਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੀਵ ਜਸੂਜਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਕਰੜੀ ਟੱਕਰ ਦਿੰਦੇ ਹੋਏ 100 ਦੇ ਕਰੀਬ ਵੋਟਾਂ ਦੇ ਨਾਲ ਹਾਰ ਦਿੱਤੀ | ਜ਼ਿਕਰਯੋਗ ਹੈ ਕਿ ਵਾਰਡ ਨੰਬਰ 37 ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮੰਗਤ ਰਾਮ ਬੱਠਲਾਂ ਚੋਣ ਮੈਦਾਨ ਵਿਚ ਸਨ ਜੋ ਕਿ ਭਾਰਤੀ ਜਨਤਾ ਪਾਰਟੀ ਵਲੋਂ ਮੇਅਰ ਦੇ ਲਈ ਸੰਭਾਵੀ ਦਾਅਵੇਦਾਰ ਵੀ ਦੱਸੇ ਜਾ ਰਹੇ ਸਨ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਸੁਰਿੰਦਰ ਵਿੱਜ ਚੋਣ ਮੈਦਾਨ ਵਿਚ ਸਨ ਜੋ ਕਿ ਸੱਤਾ ਧਿਰ ਵਲੋਂ ਮੇਅਰ ਦੇ ਲਈ ਸੰਭਾਵੀ ਦਾਅਵੇਦਾਰ ਮੰਨ ਕੇ ਚੱਲ ਰਹੇ ਸਨ | ਇਸ ਸੀਟ ਤੋਂ ਕਾਂਗਰਸ ਦੀ ਜਿੱਤ ਲਈ ਦੋਨੋਂ ਪਾਰਟੀਆਂ ਦੇ ਸੰਭਾਵੀ ਮੇਅਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਜਿਸ ਕਾਰਨ ਭਾਜਪਾ ਨੂੰ ਬਹੁਮਤ ਮਿਲਣ ਕਾਰਨ ਨਵੇਂ ਚਿਹਰੇ ਨੂੰ ਮੇਅਰ ਬਣਾਉਣ ਦੀਆਂ ਕਿਆਸ ਅਰਾਈਆਂ ਵੀ ਸ਼ੁਰੂ ਹੋ ਗਈਆਂ ਹਨ ਅਤੇ ਹਰ ਕੋਈ ਆਪਣੇ ਸਮੱਰਥਕਾਂ ਸਣੇ ਜਾਖੜ ਪਰਿਵਾਰ ਤੱਕ ਪਹੁੰਚ ਕਰਨ ਵਿਚ ਜੁੱਟ ਗਿਆ ਹੈ | ਦੂਜੇ ਪਾਸੇ ਸੰਜੀਵ ਜਸੂਜਾ ਦੀ ਜਿੱਤ ਉਨ੍ਹਾਂ ਦੀ ਲਗਾਤਾਰ ਵਾਰਡ ਨੰਬਰ 37 ਵਿਚ ਨਿੱਜੀ ਤੌਰ 'ਤੇ ਕਰਵਾਏ ਵਿਕਾਸ ਕਾਰਜਾਂ ਅਤੇ ਮਿਹਨਤ ਦੀ ਜਿੱਤ ਦੱਸੀ ਜਾ ਰਹੀ ਹੈ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਜਾਨੀਸਰ 'ਚ ਮੈਗਾ ਪੀ.ਟੀ.ਐੱਮ ਦੌਰਾਨ ਪੰਚਾਇਤ ਨੇ ਸਕੂਲ ਨੂੰ ਏ.ਸੀ ਕੀਤਾ ਭੇਟ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਦੇ ਤਿੰਨ ਵਿਦਿਆਰਥੀ ਮੁੱਖ ਮੰਤਰੀ ਸਨਮਾਨ ਪੱਤਰ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।