09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਕਾਰੀ ਹਾਈ ਸਕੂਲ ਹਿੰਮਤਪੁਰਾ ਦੇ ਤਿੰਨ ਵਿਦਿਆਰਥੀ ਮੁੱਖ ਮੰਤਰੀ ਸਨਮਾਨ ਪੱਤਰ ਨਾਲ ਸਨਮਾਨਿਤ

ਅਜੀਤ ਡੈਸਕ 31-05-2026
ਬੱਲੂਆਣਾ, 30 ਮਈ (ਜਸਮੇਲ ਸਿੰਘ ਢਿੱਲੋਂ)-ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਅਕਾਦਮਿਕ ਯੋਗਤਾ ਦਾ ਪ੍ਰਦਰਸ਼ਨ ਕਰਨ 'ਤੇ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਦੇ ਤਿੰਨ ਵਿਦਿਆਰਥੀਆਂ ਪਿੰਕੀ ਢਿੱਲੋਂ, ਆਰੂਸ਼ ਕੁਮਾਰ ਅਤੇ ਪਵਨਪ੍ਰੀਤ ਕੌਰ ਨੂੰ ਸਕੂਲ ਮੁਖੀ ਹੈੱਡ ਮਾਸਟਰ ਗਗਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੂਹ ਸਟਾਫ਼ ਵਲੋਂ ਮੁੱਖ ਮੰਤਰੀ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ | ਮੁੱਖ ਮੰਤਰੀ ਵਲੋਂ ਇਸ ਸਨਮਾਨ ਪੱਤਰ ਵਿਚ ਲਿਖਿਆ ਗਿਆ ਹੈ ਕਿ ਆਪ ਨੂੰ ਇਹ ਸਰਟੀਫਿਕੇਟ ਬੜੇ ਮਾਣ ਨਾਲ ਭੇਟ ਕੀਤਾ ਜਾਂਦਾ ਹੈ | ਆਪ ਨੂੰ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਿੱਖਣ ਪ੍ਰਤੀ ਲਗਨ ਸਦਕਾ ਚੋਟੀ ਦਾ ਸਥਾਨ ਹਾਸਲ ਕੀਤਾ ਹੈ | ਜੋ ਨਿਰੰਤਰ ਸਫਲਤਾ ਅਤੇ ਉਤਸ਼ਾਹ ਲਈ ਇਕ ਪ੍ਰੇਰਨਾ ਸਰੋਤ ਹੈ | ਇਸ ਸਮੇਂ ਮਾਸਟਰ ਸੁਨੀਲ ਕੁਮਾਰ, ਮੈਡਮ ਸਪਨਾ, ਨੀਰਜ ਕੁਮਾਰ, ਰਮਨਪ੍ਰੀਤ ਕੌਰ, ਅਨੀਮਾ ਮੈਡਮ, ਆਰਤੀ ਕਾਲੜਾ, ਰਾਜਦੀਪ ਕੌਰ, ਗੌਰਵ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਦੋਨੋਂ ਮੇਅਰ ਲਈ ਸੰਭਾਵੀ ਉਮੀਦਵਾਰ ਹਾਰੇ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਮਰ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।