02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਫ਼ਾਜ਼ਿਲਕਾ ਵਾਸੀ ਕਾਂਗਰਸੀ ਕੌਂਸਲਰਾਂ ਤੋਂ ਪੁੱਛਣ ਕਿ 5 ਸਾਲ ਉਨ੍ਹਾਂ ਨੇ ਆਪਸੀ ਲੜਾਈ ਦਾ ਡਰਾਮਾ ਕਿਉਂ ਕੀਤਾ-ਵਿਧਾਇਕ ਸਵਨਾ

ਅਜੀਤ ਡੈਸਕ 17-05-2026
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਰੀਬ ਸਾਰੇ ਵਾਰਡਾਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਨੂੰ ਦਿੱਤੇ | ਆਮ ਆਦਮੀ ਪਾਰਟੀ ਦੇ ਸ਼ਹਿਰ ਨਾਲ ਸਬੰਧਿਤ ਵਰਕਰ, ਉਮੀਦਵਾਰਾਂ ਦੇ ਸਮਰਥਕ ਸੰਜੀਵ ਪੈਲੇਸ ਵਿਖੇ ਇਕੱਠੇ ਹੋਏ | ਇਹ ਮੀਟਿੰਗ ਇਕ ਵੱਡੇ ਇਕੱਠ ਦਾ ਰੂਪ ਧਾਰਨ ਕਰ ਗਈ | ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਪਾਰਟੀ ਦਾ ਕਬਜ਼ਾ ਨਗਰ ਕੌਂਸਲ 'ਤੇ ਸੀ | ਉਨ੍ਹਾਂ ਕਿਹਾ ਕਿ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਨ੍ਹਾਂ ਫ਼ਾਜ਼ਿਲਕਾ ਦੇ ਸਮੁੱਚੇ ਵਿਕਾਸ ਲਈ ਸਾਰੇ ਕੌਂਸਲਰਾਂ ਨਾਲ ਮਤਭੇਦ ਭੁੱਲਾ ਕੇ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਸਬੰਧਿਤ ਨਗਰ ਕੌਂਸਲ 'ਤੇ ਕਾਬਜ਼ ਧੜੇ ਨੇ ਵਿਕਾਸ ਨੂੰ ਨਹੀਂ ਹੋਣ ਦਿੱਤਾ | ਉਨ੍ਹਾਂ ਕਿਹਾ ਕਿ ਉਹ ਘਰ-ਘਰ ਇਨ੍ਹਾਂ ਦੇ ਕੋਲ ਗਏ ਅਤੇ ਬੇਨਤੀ ਕੀਤੀ ਕਿ ਫ਼ਾਜ਼ਿਲਕਾ ਵਿਕਾਸ ਦੇ ਮੁੱਦੇ 'ਤੇ ਪਾਰਟੀਬਾਜ਼ੀ ਨਾ ਕਰੀਏ ਅਤੇ ਇਕੱਠੇ ਹੋ ਕੇ ਫ਼ਾਜ਼ਿਲਕਾ ਦਾ ਵਿਕਾਸ ਕਰੀਏ | ਉਨ੍ਹਾਂ ਕਿਹਾ ਕਿ ਪਰ ਇਨ੍ਹਾਂ ਨੇ ਵਿਕਾਸ ਲਈ ਹਰ ਮਤੇ 'ਤੇ ਅੜਿੱਕਾ ਢਾਹ ਦਿੰਦੇ ਸਨ | ਉਨ੍ਹਾਂ ਕਿਹਾ ਕਿ ਹੈਰਾਨੀ ਜਨਕ ਗੱਲ ਇਹ ਹੈ ਕਿ ਕਾਂਗਰਸ ਦੇ ਕੌਂਸਲਰ ਜਿੱਥੇ ਦੋ ਧੜਿਆਂ ਵਿਚ ਵੰਡੇ ਗਏ ਅਤੇ ਇਕ ਦੂਸਰੇ ਉੱਪਰ ਦੂਸ਼ਣਬਾਜ਼ੀ ਕਰਨ ਲੱਗੇ | ਕੁੱਝ ਕੌਂਸਲਰ ਤਾਂ ਸੀਨੀਅਰ ਸਿਆਸੀ ਆਗੂਆਂ 'ਤੇ ਭਿ੍ਸ਼ਟਾਚਾਰ ਦਾ ਦੋਸ਼ ਵੀ ਲਗਾਉਂਦੇ ਰਹੇ | ਉਨ੍ਹਾਂ ਕਿਹਾ ਕਿ ਪਤਾ ਨਹੀਂ ਕੌਂਸਲਰ ਦੀ ਕੁਰਸੀ ਲਈ ਇਕ ਦੂਸਰੇ 'ਤੇ ਦੂਸ਼ਣਬਾਜ਼ੀ ਕਰਨ ਵਾਲੇ ਫਿਰ ਚੋਣਾਂ ਵਿਚ ਇਕੱਠੇ ਹੋ ਗਏ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫ਼ਾਜ਼ਿਲਕਾ ਵਾਸੀ ਕਾਂਗਰਸੀ ਕੌਂਸਲਰਾਂ ਤੋਂ ਪੁੱਛਣ ਕਿ ਜੋ 5 ਸਾਲ ਇਨ੍ਹਾਂ ਨੇ ਡਰਾਮਾ ਕੀਤਾ ਕਿ ਉਹ ਫ਼ਾਜ਼ਿਲਕਾ ਦੇ ਹੱਕ ਵਿਚ ਸੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਜਿਤਾਓ, ਸ਼ਹਿਰ ਦਾ ਵਿਕਾਸ ਕਰਾਓ | ਇਸ ਮੌਕੇ ਵੱਖ-ਵੱਖ ਸੀਨੀਅਰ ਆਗੂ ਅਤੇ ਸ਼ਹਿਰਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸੱਚਖੰਡ ਕਾਨਵੈਂਟ ਸਕੂਲ 'ਚ ਸਮਰ ਕੈਂਪ ਦਾ ਦੂਜਾ ਦਿਨ ਅਗਲੀ ਖ਼ਬਰ ਸੱਚਖੰਡ ਕਾਨਵੈਂਟ ਸਕੂਲ 'ਚ ਸਮਰ ਕੈਂਪ ਦਾ ਦੂਜਾ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।