02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੱਚਖੰਡ ਕਾਨਵੈਂਟ ਸਕੂਲ 'ਚ ਸਮਰ ਕੈਂਪ ਦਾ ਦੂਜਾ ਦਿਨ

ਅਜੀਤ ਡੈਸਕ 17-05-2026
ਅਬੋਹਰ, 16 ਮਈ (ਵਿਵੇਕ ਹੂੜੀਆ)-ਸੱਚਖੰਡ ਕਾਨਵੈਂਟ ਸਕੂਲ ਵਿਖੇ ਲਗਾਏ ਗਏ ਸਮਰ ਕੈਂਪ ਦਾ ਦੂਜਾ ਦਿਨ ਭਰਪੂਰ ਉਤਸ਼ਾਹ, ਰਚਨਾਤਮਿਕਤਾ ਅਤੇ ਮਨੋਰੰਜਨ ਨਾਲ ਭਰਿਆ ਰਿਹਾ | ਅੱਜ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਸਟੇਜ 'ਤੇ ਮਾਡਲਿੰਗ ਅਤੇ ਆਕਰਸ਼ਕ ਰੈਂਪ ਵਾਕ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਬੱਚਿਆਂ ਦੇ ਰੰਗ-ਬਿਰੰਗੇ ਪਹਿਰਾਵੇ, ਸਟਾਈਲਿਸ਼ ਅੰਦਾਜ਼ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਪੇਸ਼ਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਬੇਹੱਦ ਖ਼ਾਸ ਬਣਾ ਦਿੱਤਾ | ਰੈਂਪ ਵਾਕ ਦੇ ਨਾਲ-ਨਾਲ ਵਿਦਿਆਰਥੀਆਂ ਨੇ 'ਵਾਇਰਲੈੱਸ ਕੁਕਿੰਗ' (ਬਿਨਾਂ ਅੱਗ ਦੇ ਖਾਣਾ ਬਣਾਉਣ) ਦੀ ਗਤੀਵਿਧੀ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲਿਆ | ਬੱਚਿਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਬੇਹੱਦ ਸੁਆਦੀ ਅਤੇ ਆਕਰਸ਼ਕ ਪਕਵਾਨ ਤਿਆਰ ਕਰਕੇ ਆਪਣੀ ਰਸੋਈ ਕਲਾ ਅਤੇ ਰਚਨਾਤਮਿਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਰ ਕੈਂਪ ਦੌਰਾਨ ਬੱਚਿਆਂ ਨੇ ਸਕੂਲ ਦੇ ਸੁੰਦਰ ਬਗੀਚੇ ਵਿਚ ਵੱਖ-ਵੱਖ ਆਊਟਡੋਰ ਗਤੀਵਿਧੀਆਂ ਅਤੇ ਖੇਡਾਂ ਦਾ ਵੀ ਭਰਪੂਰ ਅਨੰਦ ਲਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਿਸ ਸ਼ਵੇਤਾ ਅਹੂਜਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ, ਸਿਰਜਣਾਤਮਿਕਤਾ ਅਤੇ ਸ਼ਖ਼ਸੀਅਤ ਦੇ ਵਿਕਾਸ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਸਕੂਲ ਦੇ ਡਾਇਰੈਕਟਰ ਮਿਸਟਰ ਕੁਲਤਾਰਾ ਅਸ਼ੋਕ ਅਹੂਜਾ ਨੇ ਵੀ ਬੱਚਿਆਂ ਦੀ ਵਿਲੱਖਣ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਫ਼ਾਜ਼ਿਲਕਾ ਵਾਸੀ ਕਾਂਗਰਸੀ ਕੌਂਸਲਰਾਂ ਤੋਂ ਪੁੱਛਣ ਕਿ 5 ਸਾਲ ਉਨ੍ਹਾਂ ਨੇ ਆਪਸੀ ਲੜਾਈ ਦਾ ਡਰਾਮਾ ਕਿਉਂ ਕੀਤਾ-ਵਿਧਾਇਕ ਸਵ... ਅਗਲੀ ਖ਼ਬਰ ਘਰੇਲੂ ਰੰਜਸ਼ ਕਾਰਨ ਘਰ 'ਚ ਵੜ ਕੇ ਕੁੱਟਮਾਰ ਕਰਨ ਵਾਲੇ 14 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।