ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਸ਼ਰਧਾਪੂਰਵਕ ਮਨਾਇਆ
ਫ਼ਾਜ਼ਿਲਕਾ, 1 ਸਤੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਬੜੇ ਸ਼ਰਧਾਪੂਰਵਕ ਮਨਾਇਆ ਗਿਆ । ਰਾਤਰੀ ਦੇ ਇਨ੍ਹਾਂ ਸਮਾਗਮਾਂ ਅੰਦਰ ਭਾਈ ਗੁਰਪ੍ਰੀਤ ਸਿੰਘ ਸ਼ੇਰਾ, ਭਾਈ ਜਪਨੀਤ ਸਿੰਘ, ਪ੍ਰਿੰਸੀਪਲ ਨਰਿੰਦਰ ਸਿੰਘ, ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ, ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ, ਬੀਬੀ ਤ੍ਰਿਪਤ ਕੌਰ ਦੇ ਜਥੇ ਨੇ ਆਪਣੇ ਵਿਚਾਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।
ਫ਼ਾਜ਼ਿਲਕਾ, 1 ਸਤੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਬੜੇ ਸ਼ਰਧਾਪੂਰਵਕ ਮਨਾਇਆ ਗਿਆ । ਰਾਤਰੀ ਦੇ ਇਨ੍ਹਾਂ ਸਮਾਗਮਾਂ ਅੰਦਰ ਭਾਈ ਗੁਰਪ੍ਰੀਤ ਸਿੰਘ ਸ਼ੇਰਾ, ਭਾਈ ਜਪਨੀਤ ਸਿੰਘ, ਪ੍ਰਿੰਸੀਪਲ ਨਰਿੰਦਰ ਸਿੰਘ, ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ, ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ, ਬੀਬੀ ਤ੍ਰਿਪਤ ਕੌਰ ਦੇ ਜਥੇ ਨੇ ਆਪਣੇ ਵਿਚਾਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਭਾਈ ਭੁਪਿੰਦਰ ਸਿੰਘ ਫ਼ਿਰੋਜ਼ਪੁਰ ਦੇ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਤੀ । ਇਸ ਮੌਕੇ ’ਤੇ ਅਮਰਜੀਤ ਸਿੰਘ ਸੰਧੂ, ਡਾ.ਬਲਬੀਰ ਸਿੰਘ, ਪ੍ਰਭਜੀਤ ਸਿੰਘ ਕਾਠਪਾਲ, ਦਵਿੰਦਰ ਸਿੰਘ ਅਹੂਜਾ, ਨਰੈਣ ਸਿੰਘ ਬੈਂਕ ਵਾਲੇ, ਜਗਜੀਤ ਸਿੰਘ ਦੁਰੇਜਾ, ਜਰਨੈਲ ਸਿੰਘ ਤਨੇਜਾ, ਅਮਰ ਸਿੰਘ ਕਾਠਪਾਲ, ਗੁਰਮੀਤ ਸਿੰਘ ਰਾਣੂ, ਪਰਮਜੀਤ ਸਿੰਘ ਫਾਰਮਾਸਿਸਟ, ਪਰਮਜੀਤ ਸਿੰਘ ਬੈਂਕ ਵਾਲੇ, ਪਰਮਜੀਤ ਸਿੰਘ ਪਟਵਾਰੀ, ਸਹਿਜਪਾਲ ਸਿੰਘ, ਸਰਬਜੀਤ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਦਰਸ਼ਨ ਸਿੰਘ ਤਨੇਜਾ, ਗੁਰਜਿੰਦਰ ਸਿੰਘ ਦਸਮੇਸ਼ ਆਟੋ ਵਾਲੇ, ਹਰਮਿੰਦਰ ਸਿੰਘ ਤਨੇਜਾ, ਅਰਵਿੰਦਰ ਸਿੰਘ ਚੁੱਘ, ਗੁਰਵਿੰਦਰ ਸਿੰਘ, ਹਰਦੀਪ ਸਿੰਘ ਕਾਲੜਾ ਸ਼ੇਰਾ ਆਦਿ ਨੇ ਪੂਰਨ ਸੇਵਾ ਨਿਭਾਈ।