02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜੰਨਤ ਜੋਤ ਕੌਰ ਨੇ 99.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪੈਨੇਸੀਆ ਪਬਲਿਕ ਸਕੂਲ ਦੇ ਦਸਵੀਂ ਜਮਾਤ 'ਚ ਕੀਤਾ ਪਹਿਲਾ ਸਥਾਨ ਹਾਸਿਲ

ਅਜੀਤ ਡੈਸਕ 18-04-2026
ਜਲਾਲਾਬਾਦ,17ਅਪ੍ਰੈਲ (ਜਤਿੰਦਰ ਪਾਲ ਸਿੰਘ)-ਹਲਕੇ ਦੇ ਵਿਚ ਪੜ੍ਹਾਈ, ਖੇਡਾਂ ਅਤੇ ਅਨੁਸ਼ਾਸਨ ਲਈ ਜਾਣੇ ਜਾਂਦੇ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੈਸ਼ਨ 2025-26 ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ¢ ਸੀ.ਬੀ.ਐੱਸ.ਈ. ਦਸਵੀਂ ਦੇ ਬੋਰਡ ਦੇ ਇਮਤਿਹਾਨਾਂ'ਚ ਸਕੂਲ ਦੇ 34 ਵਿਦਿਆਰਥੀਆਂ ਨੇ ਵੀ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਵਿਚ ਜੰਨਤ ਜੋਤ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ¢ ਦੂਜੇ ਸਥਾਨ 'ਤੇ ਹਰਸ਼ੀਨ ਕੌਰ ਨੇ 97.2 ਫ਼ੀਸਦੀ ਅੰਕ ਹਾਸਲ ਕੀਤੇ, ਜਦਕਿ ਅਨਨਿਆ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ¢ ਜੰਨਤ ਜੋਤ ਨੇ ਅੰਗਰੇਜ਼ੀ ਵਿਸ਼ੇ ਵਿਚ 99 ਅੰਕ, ਪੰਜਾਬੀ ਵਿਸ਼ੇ ਵਿਚ 100 ਅੰਕ, ਗਣਿਤ ਵਿਸ਼ੇ ਵਿਚ 100 ਅੰਕ, ਵਿਗਿਆਨ ਵਿਸ਼ੇ ਵਿਚ 98 ਅੰਕ, ਸਮਾਜਿਕ ਸਿੱਖਿਆ ਵਿਸ਼ੇ ਵਿਚ 97 ਅੰਕ, ਹਿੰਦੀ ਵਿਸ਼ੇ ਵਿਚ 99 ਅੰਕ ਅਤੇ ਕੰਪਿਊਟਰ ਵਿਸ਼ੇ ਵਿਚ 99 ਅੰਕ ਪ੍ਰਾਪਤ ਕੀਤੇ ਹਨ¢ ਇਸ ਤੋਂ ਇਲਾਵਾ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਸੁਰਲੀਨ ਕੌਰ, ਆਰੁਸ਼ ਮੱਕੜ, ਮਹਕਦੀਪ ਕੌਰ, ਗੁਰਮਨ ਸਿੰਘ, ਅਮਨਪ੍ਰੀਤ ਕੌਰ, ਸੁਖਮਨ ਕੌਰ, ਸੁਨੇਹਾ, ਸ਼ਹਿਨੂਰ ਕੌਰ, ਖੁਸ਼ਨੇਹਾ, ਮਨਿੰਦਰ ਸਿੰਘ, ਸੁਖਮਨੀ, ਜਤਿਨ ਕੁਮਾਰ, ਪ੍ਰੀਆ, ਹਰਪ੍ਰੀਤ ਕੌਰ, ਅਵਿਸ਼ ਕੰਬੋਜ, ਦਮਨਿਕਾ ਕੰਬੋਜ, ਪਿ੍ੰਸ ਕੰਬੋਜ, ਮਿਸ਼ਠੀ, ਜੈਸਮੀਨ ਕੌਰ, ਗੁਰਨੂਰ ਸਿੰਘ, ਖ਼ੁਸ਼ੀ, ਏਕਮ ਕੰਬੋਜ, ਮਨਪ੍ਰੀਤ ਜਈਆ, ਅਨੁਪ੍ਰੀਤ ਕੌਰ, ਗੁਰਕੀਰਤ ਸਿੰਘ, ਹਰਲੀਨ ਕੌਰ, ਪਲਕਦੀਪ, ਹਰਮਨ ਕੌਰ, ਪ੍ਰਭਨੂਰ ਕੌਰ, ਦਕਸ਼ਨੂਰ ਸਿੰਘ ਹਨ¢ ਗੁਨੀਤ, ਸਿਮਰਨ, ਨਵਨੀਤ ਕੌਰ ਤੇ ਅਜੀਤ ਸਿੰਘ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ¢ ਸਕੂਲ ਪਿ੍ੰਸੀਪਲ ਰਮਨਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਪਰਿਣਾਮ ਹਨ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਹੋਰ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ¢
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਕਣਕ ਖ਼ਰੀਦ ਦੇ ਨਿਯਮਾਂ 'ਚ ਛੋਟ ਦੇ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ-ਹਰਦੇਵ ਮੇਘਵਾਲ ਅਗਲੀ ਖ਼ਬਰ ਬ੍ਰਹਮ ਰਿਸ਼ੀ ਸਕੂਲ ਦੇ ਦਸਵੀਂ ਜਮਾਤ ਦੇ 28 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।