02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਿੱਲੀ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 18-04-2026
ਅਬੋਹਰ, 17 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਦਿਲੀ ਪਬਲਿਕ ਸਕੂਲ ਨੇ ਲਗਾਤਾਰ ਸੌ ਫ਼ੀਸਦੀ ਸਫਲਤਾ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਫਿਰ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਹਾਸਲ ਕੀਤੀ ਹੈ | ਸੀ.ਬੀ.ਐੱਸ.ਸੀ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 2025-26 ਵਿਚ 100 ਫ਼ੀਸਦੀ ਨਤੀਜਾ ਦਰਜ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਸ੍ਰੀਮਤੀ ਸ਼ਵੇਤਾ ਜਸੂਜਾ ਨੇ ਕਿਹਾ ਕਿ ਇਸ ਸਾਲ ਸਕੂਲ ਦੀ ਹੋਣਹਾਰ ਵਿਦਿਆਰਥੀਆਂ ਦਿਵਯਾਂਸ਼ੀ ਕੰਬੋਜ ਨੇ 96.80 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਸੇਜਲ ਨੇ90.40 ਫ਼ੀਸਦੀ, ਗੀਤਾਰਥ ਨੇ 96.20, ਸਨੇਹਾ ਰਾਣੀ ਨੇ 96.20 ਫ਼ੀਸਦੀ, ਸੁਹਾਨ ਕੰਬੋਜ ਨੇ 95 ਫ਼ੀਸਦੀ, ਨਾਜਪ੍ਰੀਤ ਕੌਰ ਨੇ 94.80 ਫ਼ੀਸਦੀ, ਪਾਰਥ ਗੋਇਲ ਨੇ 94 ਫ਼ੀਸਦੀ, ਸੁਹਾਨਾ ਨੇ 93.40, ਵਿਵਾਨ ਖੱਤਰੀ ਨੇ 93 ਫ਼ੀਸਦੀ, ਰਿੱਧੀ ਨੇ 92.60 ਫ਼ੀਸਦੀ, ਅਭੇਵੀਰ ਸਿੰਘ ਨੇ 92.40 ਫ਼ੀਸਦੀ, ਪਲਕ ਨੇ 92.40 ਫ਼ੀਸਦੀ, ਰਿਧੀਮਾ ਮਿੱਢਾ ਨੇ 92 ਫ਼ੀਸਦੀ, ਤਿਸ਼ਯਾ ਜਿਆਨੀ ਨੇ 91.80 ਫ਼ੀਸਦੀ, ਅਨਹਦ ਕੌਰ ਨੇ 91 ਫ਼ੀਸਦੀ, ਗੁਲਨਾਰ ਕੌਰ ਨੇ 91 ਫ਼ੀਸਦੀ, ਆਰੁਸ਼ ਸਵਾਮੀ ਨੇ 90.20 ਫ਼ੀਸਦੀ, ਜਯੇਸ਼ ਕੰਬੋਜ ਨੇ 90 ਫ਼ੀਸਦੀ ਅਤੇ ਭਵਯਾ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ 'ਤੇ ਸਕੂਲ ਦੀ ਚੇਅਰਮੈਨ ਸ੍ਰੀਮਤੀ ਵਿਜੈ ਲਕਸ਼ਮੀ ਭਾਦੂ, ਵਾਈਸ ਚੇਅਰਮੈਨ ਕੁਨਾਲ ਭਾਦੂ, ਪਿ੍ੰਸੀਪਲ ਸ਼੍ਰੀਮਤੀ ਸ਼ਵੇਤਾ ਜਸੂਜਾ ਅਤੇ ਐੱਚ.ਓ.ਐੱਸ ਰਾਜੀਵ ਕੁਮਾਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ | ਸੰਬੋਧਨ ਕਰਦੇ ਹੋਏ ਚੇਅਰਮੈਨ ਸ਼੍ਰੀਮਤੀ ਵਿਜੈ ਲਕਸ਼ਮੀ ਭਾਦੂ ਨੇ ਕਿਹਾ ਕਿ ਦਿਲੀ ਪਬਲਿਕ ਸਕੂਲ ਅਬੋਹਰ ਦੇ ਲਗਾਤਾਰ ਸੌ ਫ਼ੀਸਦੀ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਬੱਚਿਆਂ ਦੇ ਮਾਤਾ-ਪਿਤਾ ਦੇ ਸਮਰਥਨ ਦਾ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਵਿਚ ਸਗੋਂ ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਵਿਚ ਵੀ ਉੱਤਮ ਪ੍ਰਦਰਸ਼ਨ ਕਰ ਰਹੇ ਹਨ | ਇਨ੍ਹਾਂ ਤੋਂ ਇਲਾਵਾ ਪਿ੍ੰਸੀਪਲ ਸ਼੍ਰੀਮਤੀ ਸ਼ਵੇਤਾ ਜਸੂਜਾ ਨੇ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਦੇ ਸਮਰਪਣ, ਮਾਤਾ-ਪਿਤਾ ਦੇ ਵਿਸ਼ਵਾਸ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ |
ਪਿਛਲੀ ਖ਼ਬਰ ਸੱਚਖੰਡ ਕਾਨਵੈਂਟ ਸਕੂਲ ਵਿਖੇ ਉਲੰਪੀਆਡ ਜੇਤੂ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਆਯੋਜਿਤ ਅਗਲੀ ਖ਼ਬਰ ਸਿਮੀਗੋ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।