14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅਬੋਹਰ ਇਲਾਕੇ ਦੀਆਂ ਨਹਿਰਾਂ 'ਚ ਵਗ ਰਿਹਾ ਗੰਦਾ 'ਤੇ ਕਾਲਾ ਦੂਸ਼ਿਤ ਪਾਣੀ ਇਲਾਕਾ ਵਾਸੀ ਪੀਣ ਦੇ ਪਾਣੀ ਵੰਨੀਓਾ ਦੁਖੀ

ਅਜੀਤ ਡੈਸਕ 14-04-2026
ਅਬੋਹਰ, 13 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਅਬੋਹਰ ਇਲਾਕੇ ਦੀਆਂ ਨਹਿਰਾਂ ਵਿਚ ਬੀਤੇ ਕਰੀਬ ਇਕ ਹਫ਼ਤੇ ਤੋਂ ਗੰਦਾ ਅਤੇ ਕਾਲੇ ਰੰਗ ਦਾ ਦੂਸ਼ਿਤ ਪਾਣੀ ਵਗ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਨਹਿਰਾਂ 'ਚ ਕਾਲਾ ਅਤੇ ਦੂਸ਼ਿਤ ਪਾਣੀ ਵਗਦਾ ਹੋਣ ਕਰਕੇ ਇਲਾਕਾ ਵਾਸੀਆਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਦੋਂ ਨਹਿਰਾਂ 'ਚ ਦੂਸ਼ਿਤ ਪਾਣੀ ਆਉਣਾ ਸ਼ੁਰੂ ਹੋ ਗਿਆ ਸੀ ਤਾਂ ਬਹੁਤੇ ਵਾਟਰ ਵਰਕਸਾਂ ਦੇ ਮੁਲਾਜ਼ਮਾਂ ਨੇ ਸਟੋਰ ਟੈਂਕਾਂ 'ਚ ਇਹ ਪਾਣੀ ਪਾਉਣਾ ਬੰਦ ਕਰ ਦਿੱਤਾ ਸੀ | ਹੁਣ ਵਾਟਰ ਵਰਕਸ ਦੇ ਸਟੋਰ ਟੈਂਕ ਵੀ ਖ਼ਤਮ ਹੋ ਗਏ ਹਨ | ਨਹਿਰਾਂ 'ਚ ਵੀ ਕਾਲਾ ਦੂਸ਼ਿਤ ਪਾਣੀ ਵਗ ਰਿਹਾ ਹੈ | ਅਜਿਹੇ ਵਿਚ ਇਲਾਕਾ ਵਾਸੀਆਂ ਨੂੰ ਪੀਣ ਦੇ ਪਾਣੀ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਕਾਲੀ ਦਲ ਦੇ ਸਰਕਲ ਪ੍ਰਧਾਨ ਛਿੰਦਰਪਾਲ ਸਿੰਘ ਦਾਨੇਵਾਲੀਆ ਅਤੇ ਬੱਬਲ ਬੁੱਟਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹਰੀਕੇ ਤੋਂ ਨਿਕਲਣ ਵਾਲੀ ਸਰਹਿੰਦ ਫੀਡਰ ਮੇਨ ਨਹਿਰ 'ਚ ਫ਼ੈਕਟਰੀਆਂ ਦਾ ਦੂਸ਼ਿਤ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਟੇਲ 'ਤੇ ਪੈਂਦੇ ਅਬੋਹਰ ਇਲਾਕੇ ਤੱਕ ਪੁੱਜ ਰਿਹਾ ਹੈ | ਸਰਕਾਰ ਕੁੰਭਕਰਨੀ ਨੀਂਦ ਸੱਤੀ ਪਈ ਹੈ | ਨਹਿਰੀ ਪ੍ਰਸ਼ਾਸਨ ਨਹਿਰਾਂ 'ਚ ਕਾਲਾ ਦੂਸ਼ਿਤ ਪਾਣੀ ਛੱਡ ਮਾਨਵਤਾ ਨਾਲ ਖਿਲਵਾੜ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਇਸ ਮਸਲੇ ਵੱਲ ਧਿਆਨ ਦੇਵੇ | ਜਦੋਂ ਇਸ ਸਬੰਧ ਵਿਚ ਅਬੋਹਰ ਦੇ ਐੱਸ.ਡੀ.ਐਮ.ਰਵਿੰਦਰ ਸਿੰਘ ਅਰੋੜਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਹੀ ਨਹੀਂ ਚੁੱਕਿਆ |
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਬੇਅਦਬੀ ਸੋਧ ਬਿੱਲ ਪਾਸ ਕਰ ਕੇ ਵਧੀਆ ਫ਼ੈਸਲਾ ਲਿਆ-ਚੇਅਰਮੈਨ ਦਲਜੀਤ ਸਿੰਘ ਸੰਧੂ ਅਗਲੀ ਖ਼ਬਰ ਕੌਂਸਲਰ ਪੂਜਾ ਲੂਥਰਾ ਨੇ 5 ਸਾਲਾ ਕਾਰਜਕਾਲ ਸਫਲਤਾਪੂਰਵਕ ਪੂਰਾ ਹੋਣ 'ਤੇ ਸਾਥੀ ਕੌਂਸਲਰਾਂ ਨੂੰ ਦਿੱਤੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।