18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਾਰਿਸ਼ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਭਾਕਿਯੂ ਕਾਦੀਆਂ ਦੇ ਆਗੂਆਂ ਨੇ ਕੀਤਾ ਮੁਆਇਨਾ

ਅਜੀਤ ਡੈਸਕ 05-04-2026
ਮੰਡੀ ਅਰਨੀਵਾਲਾ, 4 ਅਪ੍ਰੈਲ (ਨਿਸ਼ਾਨ ਸਿੰਘ ਮੋਹਲਾ)-ਅਰਨੀਵਾਲਾ ਬਲਾਕ 'ਚ ਬੀਤੇ ਦਿਨੀਂ ਬਾਰਿਸ਼, ਗੜੇਮਾਰੀ ਅਤੇ ਤੇਜ਼ ਹਵਾਵਾਂ ਕਰਕੇ ਵੱਖ-ਵੱਖ ਪਿੰਡਾਂ 'ਚ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਇਨਾ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵਲੋਂ ਕੀਤਾ ਗਿਆ | ਕਿਸਾਨ ਆਗੂ ਪਿੰਡ ਇਸਲਾਮ ਵਾਲਾ ਵਿਖੇ ਕਰੀਬ ਹਜਾਰ ਏਕੜ ਤੋਂ ਵੱਧ ਰਕਬੇ ਵਿਚ ਖੜ੍ਹੀ ਹੋਈ ਕਣਕ ਦੀ ਫਸਲ ਖ਼ਰਾਬ ਹੋਣ 'ਤੇ ਪੀੜਤ ਕਿਸਾਨਾਂ ਨੂੰ ਮਿਲੇ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਨੇ ਦੱਸਿਆ ਕਿ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਵੱਖ-ਵੱਖ ਪਿੰਡਾਂ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਫਸਲ ਦੀ ਹਾਲਤ ਨੂੰ ਦੇਖ ਕੇ ਬੜਾ ਹੀ ਦੁੱਖ ਹੋਇਆ ਕਿ ਕਿਸਾਨ ਦੀ ਪੱਕੀ ਹੋਈ ਫਸਲ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਦੀ ਭੇਟ ਚੜ੍ਹ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ | ਕਿਸਾਨਾਂ ਨੂੰ ਘੱਟ ਤੋਂ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ | ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਕਣਕ ਦੇ ਨਾਲ ਨਾਲ ਕਿੰਨੂ ਅਤੇ ਮਾਲਟੇ ਦੇ ਬਾਗ਼ਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਪਾਕਾ ਨੇ ਕਿਹਾ ਕਿ ਸਰਕਾਰ ਤੁਰੰਤ ਗਿਰਦਾਵਰੀ ਕਰਾ ਕੇ ਕਿਸਾਨਾਂ ਦਾ ਮੁਆਵਜ਼ਾ ਦੇਵੇ | ਬਲਾਕ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਸਾਲ 2022 ਵਿਚ ਖ਼ਰਾਬ ਹੋਈਆਂ ਫਸਲਾਂ ਦਾ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ | ਕਿਸਾਨ ਰਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਸਰਕਾਰ ਖ਼ਰਾਬ ਹੋਈ ਫਸਲ ਨੂੰ ਲੈ ਕੇ ਸਿਰਫ਼ ਅੱਖਾਂ ਪੂੰਝ ਰਹੀ ਹੈ | ਪੰਜ ਦਿਨਾਂ ਮਗਰੋਂ ਵੀ ਕੋਈ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਲਈ ਖੇਤਾਂ ਵਿਚ ਨਹੀਂ ਪੁੱਜਾ | ਉੱਧਰ ਇਸਲਾਮ ਵਾਲਾ ਪਿੰਡ ਦੇ ਕਿਸਾਨ ਧੀਰਜ ਸਿੰਘ, ਗਿਆਨ ਸਿੰਘ, ਲਛਮਣ ਸਿੰਘ, ਵਿਜੇ ਸਿੰਘ, ਸੂਬਾ ਸਿੰਘ, ਰਵੀ ਕੁਮਾਰ ,ਵਿਨੋਦ ਕੁਮਾਰ, ਬਾਬੂ ਸਿੰਘ,ਧਰਮਵੀਰ ਸਿੰਘ,ਅੰਗਰੇਜ਼ ਸਿੰਘ, ਕਾਲੂ ਸਿੰਘ, ਰਣਵੀਰ ਸਿੰਘ, ਮਿਲਖਾ ਸਿੰਘ, ਬਲਦੇਵ ਸਿੰਘ, ਅਜੇਪਾਲ ਸਿੰਘ, ਸ਼ਮਿੰਦਰ ਸਿੰਘ, ਬਲਰਾਜ ਸਿੰਘ, ਦਵਿੰਦਰ ਸਿੰਘ ਕਮਾਲ ਵਾਲਾ, ਪਰਮਜੀਤ ਸਿੰਘ ਕੰਧਵਾਲਾ ਅਤੇ ਹੋਰਾਂ ਨੇ ਦੱਸਿਆ ਕਿ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ | ਇਹਨਾਂ ਨੁਕਸਾਨ ਅੱਜ ਤੋਂ ਕਰੀਬ 45 ਸਾਲ ਪਹਿਲਾਂ ਪਿੰਡ ਵਿਚ ਹੋਇਆ ਸੀ | ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਖੇਤ ਵਿਚ ਮਹਿਜ਼ 10 ਤੋਂ 15 ਫ਼ੀਸਦੀ ਫਸਲ ਬਾਕੀ ਬਚੀ ਹੈ | ਜੋ ਫਸਲ ਬਾਕੀ ਬਚੀ ਹੈ, ਉਹ ਵੀ ਧਰਤੀ 'ਤੇ ਵਿਛ ਗਈ ਹੈ | ਇਸ ਕਣਕ ਦਾ ਦਾਣਾ ਵੀ ਖ਼ਰਾਬ ਹੋ ਜਾਣਾ ਹੈ | ਜੋ ਵਢਾਈ ਦੇ ਕਿਸੇ ਵੀ ਕੰਮ ਨਹੀਂ ਆਉਣਾ | ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿਚ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ |
ਪਿਛਲੀ ਖ਼ਬਰ ਸਿੱਖਿਆ ਮੰਤਰੀ ਦਾ 1158 ਸਹਾਇਕ ਪੋ੍ਰਫੈਸਰਾਂ ਅਤੇ ਲਾਇਬੇ੍ਰਰੀਅਨ ਨਾਲ ਮੀਟਿੰਗ ਤੋਂ ਮੁਕਰਨ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਅਬੋਹਰ ਸ਼ਹਿਰ ਅਤੇ ਇਲਾਕੇ ਦੇ ਕਈ ਪਿੰਡਾਂ 'ਚ ਬਰਸਾਤ ਅਤੇ ਗੜੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।