17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਬੋਹਰ ਸ਼ਹਿਰ ਅਤੇ ਇਲਾਕੇ ਦੇ ਕਈ ਪਿੰਡਾਂ 'ਚ ਬਰਸਾਤ ਅਤੇ ਗੜੇਮਾਰੀ

ਅਜੀਤ ਡੈਸਕ 05-04-2026
ਅਬੋਹਰ, 4 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਅੱਜ ਦੁਪਹਿਰ ਅਬੋਹਰ ਸ਼ਹਿਰ ਅਤੇ ਇਲਾਕੇ ਦੇ ਕਈ ਪਿੰਡਾਂ 'ਚ ਮੀਂਹ ਦੇ ਨਾਲ ਗੜੇਮਾਰੀ ਹੋਣ ਦੇ ਵੀ ਸਮਾਚਾਰ ਹਨ | ਅੱਜ ਲਗਾਤਾਰ ਤੀਜੇ ਦਿਨ ਵੀ ਅਬੋਹਰ ਇਲਾਕੇ ਮੌਸਮ ਖ਼ਰਾਬ ਹੀ ਰਿਹਾ | ਅੱਜ ਦੁਪਹਿਰ ਸ਼ਹਿਰ ਅਤੇ ਇਲਾਕੇ ਦੇ ਪਿੰਡ ਦੌਲਤਪੁਰਾ, ਪੱਟੀ ਬਿੱਲਾ, ਗੋਬਿੰਦਗੜ੍ਹ, ਰਹੁੜਿਆ ਵਾਲੀ, ਬੁਰਜ ਮੁਹਾਰ, ਸੱਪਾਂਵਾਲੀ ਆਦਿ ਦਰਜਨਾਂ ਪਿੰਡਾ ਦੀ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ | ਅਬੋਹਰ ਇਲਾਕੇ ਦੀ ਬੀਤੇ ਤਿੰਨ ਦਿਨ ਲਗਾਤਾਰ ਹਰ ਰੋਜ਼ ਹੀ ਬੇਮੌਸਮੀ ਮੀਂਹ ਪੈ ਰਿਹਾ ਹੈ | ਜਿਸ ਕਾਰਨ ਕਿਸਾਨ ਬੇਹੱਦ ਚਿੰਤਾ ਵਿਚ ਹਨ | ਕਿਉਂਕਿ ਇਸ ਸਮੇਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ | ਉੱਪਰੋਂ ਹਰ ਰੋਜ਼ ਬੇਮੌਸਮੀ ਮੀਂਹ ਪੈ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦੋ ਦਿਨ ਪਹਿਲਾ ਹੋਈ ਗੜੇਮਾਰੀ ਨਾਲ ਇਲਾਕੇ ਦੇ ਪਿੰਡ ਬੁਰਜ ਮੁਹਾਰ, ਡੰਗਰ ਖੇਡਾਂ, ਵਜੀਦਪੁਰ ਕੱਟਿਆ ਵਾਲੀ, ਝੰੂਮਿਆ ਵਾਲੀ ਆਦਿ ਪਿੰਡਾ ਦਿੱਤਾ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ |
ਪਿਛਲੀ ਖ਼ਬਰ ਬਾਰਿਸ਼ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਭਾਕਿਯੂ ਕਾਦੀਆਂ ਦੇ ਆਗੂਆਂ ਨੇ ਕੀਤਾ ਮੁਆਇਨਾ ਅਗਲੀ ਖ਼ਬਰ ਕਰੇਟਾ ਅਤੇ ਵਰਨਾ ਕਾਰ ਦੀ ਜ਼ਬਰਦਸਤ ਟੱਕਰ, ਏਅਰ ਬੈਗ ਖੁੱਲ੍ਹਣ ਨਾਲ ਜਾਨੀ ਨੁਕਸਾਨ ਤੋਂ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।