24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜਲਾਲਾਬਾਦ ਇਲਾਕੇ ਅੰਦਰ ਹੋਈ ਗੜੇਮਾਰੀ ਨੇ ਕੀਤਾ ਫ਼ਸਲਾਂ ਦਾ ਨੁਕਸਾਨ

ਅਜੀਤ ਡੈਸਕ 01-04-2026
ਜਲਾਲਾਬਾਦ, 31 ਮਾਰਚ(ਕਰਨ ਚੁਚਰਾ)-ਪਿਛਲੇ ਕੱੁਝ ਦਿਨਾਂ ਤੋਂ ਅਸਮਾਨ ਵਿਚ ਛਾਈ ਬੱਦਲਵਾਈ ਤੋਂ ਬਾਅਦ ਮੰਗਲਵਾਰ ਬਾਅਦ ਦੁਪਹਿਰ ਹੋਈ ਤੇਜ਼ ਬਰਸਾਤ ਅਤੇ ਗੜੇ੍ਹਮਾਰੀ ਨੇ ਜਲਾਲਾਬਾਦ ਇਲਾਕੇ ਅੰਦਰ ਕਾਫ਼ੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ | ਬਾਅਦ ਦੁਪਹਿਰ ਹੋਈ ਤੇਜ਼ ਬਰਸਾਤ ਦਰਮਿਆਨ ਹੀ ਹੋਈ ਗੜੇਮਾਰੀ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਅਜੇ ਤਾਂ ਉਹ ਹੜ੍ਹਾਂ ਦੀ ਮਾਰ ਤੋਂ ਹੀ ਨਹੀਂ ਸਨ ਉੱਭਰੇ ਕਿ ਹੁਣ ਇਸ ਕੁਦਰਤੀ ਆਫ਼ਤ ਨੇ ਉਨ੍ਹਾਂ ਨੂੰ ਫਿਰ ਤੋਂ ਹਾਸ਼ੀਏ 'ਤੇ ਲਿਆ ਖੜ੍ਹਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੋਈ ਬਰਸਾਤ ਅਤੇ ਝੱਖੜ ਕਾਰਨ ਕਣਕਾਂ ਪਹਿਲਾਂ ਹੀ ਜ਼ਮੀਨ 'ਤੇ ਵਿਛ ਚੁੱਕੀਆਂ ਸਨ ਅਤੇ ਹੁਣ ਇਸ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਹੋਈ ਇਸ ਗੜੇਮਾਰੀ ਦੀ ਰਿਪੋਰਟ ਤਿਆਰ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬੇਕਾਰ ਵਸਤਾਂ ਦੀ ਪੁਨਰ-ਵਰਤੋਂ ਨਾਲ ਮਿਲਦਾ ਹੈ ਵੱਧ ਲਾਭ ਅਤੇ ਸਾਫ਼-ਸੁਥਰਾ ਵਾਤਾਵਰਨ - ਡਾ. ਯਾਦਵਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।