07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖ਼ੁਰਾਕ ਤੇ ਸਪਲਾਈ ਵਿਭਾਗ ਵਲੋਂ ਮੰਡੀ ਅਰਨੀਵਾਲਾ 'ਚ ਐਲ.ਪੀ.ਜੀ ਗੈੱਸ ਦੀ ਚੈਕਿੰਗ- ਗ਼ੈਰਕਾਨੰੂਨੀ ਵਰਤੋਂ 'ਤੇ ਕਾਰਵਾਈ <br/>

ਅਜੀਤ ਡੈਸਕ 28-03-2026
ਮੰਡੀ ਅਰਨੀਵਾਲਾ, 27 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਸਥਾਨਕ ਕਸਬੇ ਵਿਚ ਖ਼ੁਰਾਕ ਤੇ ਸਪਲਾਈ ਵਿਭਾਗ ਵਲੋਂ ਵਪਾਰਕ ਅਦਾਰਿਆਂ 'ਤੇ ਐਲ.ਪੀ.ਜੀ ਗੈੱਸ ਸਿਲੰਡਰਾਂ ਦੀ ਵਰਤੋਂ ਸਬੰਧੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਖ਼ੁਰਾਕ ਤੇ ਸਪਲਾਈ ਵਿਭਾਗ ਅਫ਼ਸਰ ਫ਼ਾਜ਼ਿਲਕਾ ਰਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੀ ਗਈ ਇਸ ਚੈਕਿੰਗ ਦੌਰਾਨ ਟੀਮ ਵਿਚ ਇੰਸਪੈਕਟਰ ਸੰਦੀਪ ਕੁਮਾਰ ਛਾਬੜਾ, ਇੰਸਪੈਕਟਰ ਗਗਨਦੀਪ ਗਾਂਧੀ, ਇੰਸਪੈਕਟਰ ਰਾਜਵਿੰਦਰ ਪਾਲ ਸਿੰਘ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਵੀ ਮੌਜੂਦ ਰਹੇ | ਚੈਕਿੰਗ ਦਾ ਮੁੱਖ ਮਕਸਦ ਵਪਾਰਕ ਸਥਾਨਾਂ 'ਤੇ ਘਰੇਲੂ ਐਲ.ਪੀ.ਜੀ ਸਿਲੰਡਰਾਂ ਦੀ ਗ਼ੈਰਕਾਨੰੂਨੀ ਵਰਤੋਂ ਨੂੰ ਰੋਕਣਾ ਸੀ | ਇਸ ਮੁਹਿੰਮ ਦੌਰਾਨ ਦੋ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਕਮਰਸ਼ੀਅਲ ਵਰਤੋਂ ਲਈ ਘਰੇਲੂ ਸਿਲੰਡਰ ਵਰਤੇ ਜਾ ਰਹੇ ਸਨ | ਵਿਭਾਗ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਨੋ ਸਿਲੰਡਰ ਜ਼ਬਤ ਕਰ ਲਏ ਗਏ | ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨੀ ਨਿਯਮਾਂ ਦੀ ਪਾਲਨਾ ਕਰਨ ਅਤੇ ਸਿਰਫ਼ ਕਮਰਸ਼ੀਅਲ ਵਰਤੋਂ ਲਈ ਮਨਜ਼ੂਰਸ਼ੁਦਾ ਸਿਲੰਡਰਾਂ ਦੀ ਹੀ ਵਰਤੋਂ ਕਰਨ |

ਪਿਛਲੀ ਖ਼ਬਰ ਜੱਟ ਵਾਲੀ ਮੁੜ ਵਸੇਬਾ ਕੇਂਦਰ ਵਿਖੇ ਐੱਚ.ਪੀ.ਵੀ. ਟੀਕਾਕਰਨ ਅਤੇ 'ਆਭਾ' ਆਈ.ਡੀ. ਸਬੰਧੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣਾ ਇਤਿਹਾਸਕ ਫੈਸਲਾ-ਮੋਨਾ ਜੈਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।