08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਰਲਡ ਥੀਏਟਰ ਦਿਹਾੜੇ ਨੂੰ ਸਮਰਪਿਤ ਮਰਹੂਮ ਪ੍ਰੋ. ਗੌਰਵ ਵਿੱਜ ਦੀ ਯਾਦ 'ਚ ਅੱਜ ਤੇ ਕੱਲ੍ਹ ਹੋਵੇਗਾ ਸ਼ੋਅ-ਸਾਹਿਲ ਵਧਵਾ <br/>

ਅਜੀਤ ਡੈਸਕ 28-03-2026
ਅਬੋਹਰ, 27 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਵਰਲਡ ਥੀਏਟਰ ਦਿਹਾੜੇ ਨੂੰ ਸਮਰਪਿਤ ਇਲਾਕੇ ਦੀ ਸਪਰਸ਼ ਥੀਏਟਰ ਸੁਸਾਇਟੀ ਵਲ਼ੋਂ ਮਰਹੂਮ ਪ੍ਰੋ. ਗੌਰਵ ਵਿੱਜ ਦੀ ਯਾਦ ਵਿਚ 2 ਦਿਨਾਂ ਹਾਸਰਸ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ | ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ ਸਾਹਿਲ ਵਧਵਾ ਅਤੇ ਰੂਬੀ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਨਾਮਵਰ ਰੰਗਕਰਮੀ ਮਰਹੂਮ ਪ੍ਰੋ.ਗੌਰਵ ਵਿੱਜ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਹਾਸਰਸ ਨਾਟਕ 84,85,86 ਤੇ ਮਰਾਸੀ ਦੀ 2 ਦਿਨਾਂ ਪੇਸ਼ਕਾਰੀ ਅਬੋਹਰ ਦੇ ਡੀ.ਏ.ਵੀ ਕਾਲਜ ਆਡੀਟੋਰੀਅਮ ਵਿਚ ਕੀਤੀ ਜਾਵੇਗੀ | ਜਿਸ ਵਿਚ ਇਲਾਕੇ ਦੇ ਹੀ ਨਾਮਵਰ ਰੰਗਕਰਮੀ ਇਸ ਹਾਸਰਸ ਨਾਟਕ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ | ਇਹ ਨਾਟਕ ਦੇਸ਼ ਭਰ ਵਿਚ ਕਈ ਰੰਗਕਰਮੀ ਸਟੇਜਾਂ ਦਾ ਸ਼ਿੰਗਾਰ ਬਣ ਚੁੱਕਿਆ ਹੈ | ਉਨ੍ਹਾਂ ਦੱਸਿਆ ਕਿ ਇਹ ਨਾਟਕ ਕਰੀਬ ਡੇਢ ਘੰਟੇ ਦਾ ਹੋਵੇਗਾ ਅਤੇ 28 ਤੇ 29 ਮਾਰਚ ਨੂੰ ਸ਼ਾਮ 8 ਵਜੇ ਡੀ.ਏ.ਵੀ ਕਾਲਜ ਦੇ ਆਡੀਟੋਰੀਅਮ ਵਿਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਨਾਟਕ ਦੇ ਲਈ ਇਲਾਕੇ ਦੇ ਸਮੂਹ ਰੰਗਕਰਮੀ ਸੰਸਥਾਵਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਅਤੇ ਰੰਗ ਮੰਚ ਨੂੰ ਪਿਆਰ ਕਰਨ ਵਾਲੇ ਸਮੂਹ ਦਰਸ਼ਕਾਂ ਨੂੰ ਉਕਤ ਨਾਟਕ ਦੀ ਪੇਸ਼ਕਾਰੀ ਦੌਰਾਨ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ | ਜਿਸ ਸੰਬੰਧੀ ਪਾਸ ਸਪਰਸ਼ ਥੀਏਟਰ ਸੁਸਾਇਟੀ ਦੇ ਕਿਸੇ ਵੀ ਮੈਂਬਰ ਤੋਂ ਲਏ ਜਾ ਸਕਦੇ ਹਨ | ਇਸ ਮੌਕੇ ਪ੍ਰਧਾਨ ਸੋਨੂੰ ਬੱਬਰ, ਸੈਕਟਰੀ ਅਸ਼ੀਸ਼ ਮੱਕੜ, ਪ੍ਰੋਜੈਕਟ ਇੰਚਾਰਜ ਸਾਹਿਲ ਵਧਵਾ, ਰੂਬੀ ਸ਼ਰਮਾ, ਸੋਨੂੰ ਬੱਬਰ, ਅਸ਼ੂੰਮਨ ਗਾਂਧੀ, ਨੀਰਜ ਸਚਦੇਵਾ ਆਦਿ ਰੰਗਕਰਮੀ ਹਾਜ਼ਰ ਸਨ |

ਪਿਛਲੀ ਖ਼ਬਰ ਕੰਜਕ ਪੂਜਾ ਦੌਰਾਨ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਇਕ ਜ਼ਖ਼ਮੀ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਸੈਦੋ ਕੇ ਉਤਾੜ 'ਚ ਲੋਕਾਂ ਨਾਲ ਕੀਤੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।