08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਰਾਮ ਸੰਕੀਰਤਨ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਰਾਮ ਨੌਮੀ ਦਾ ਤਿਉਹਾਰ <br/>

ਅਜੀਤ ਡੈਸਕ 28-03-2026
ਫ਼ਾਜ਼ਿਲਕਾ, 27 ਮਾਰਚ (ਦਵਿੰਦਰ ਪਾਲ ਸਿੰਘ) ਸਥਾਨਕ ਸ੍ਰੀ ਰਾਮ ਸੰਕੀਰਤਨ ਮੰਦਰ ਵਿਖੇ ਸ੍ਰੀ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰ ਦਾ ਵਿਹੜਾ 'ਜੈ ਸ੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਭਾਰੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਪੂਰੇ ਵਾਤਾਵਰਨ ਨੂੰ ਭਗਤੀ ਮਈ ਬਣਾ ਦਿੱਤਾ | ਸਮਾਗਮ ਦੀ ਸ਼ੁਰੂਆਤ ਸਵੇਰੇ 9 ਵਜੇ ਸੰਕੀਰਤਨ ਨਾਲ ਹੋਈ, ਜੋ ਦੁਪਹਿਰ 12 ਵਜੇ ਤੱਕ ਨਿਰੰਤਰ ਜਾਰੀ ਰਹੀ, ਜਿਸ ਤੋਂ ਬਾਅਦ ਭਗਵਾਨ ਸ੍ਰੀ ਰਾਮ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ | ਰਾਮ ਨੌਮੀ ਦੇ ਇਸ ਵਿਸ਼ੇਸ਼ ਮੌਕੇ 'ਤੇ ਭਗਵਾਨ ਸ੍ਰੀ ਰਾਮ ਦੇ ਬਾਲ ਸਰੂਪ ਦੀ ਮਨਮੋਹਕ ਝਾਕੀ ਸਜਾਈ ਗਈ ਸੀ | ਠੀਕ ਦੁਪਹਿਰ 12 ਵਜੇ ਭਗਵਾਨ ਦੇ ਜਨਮ ਦੀ ਘੋਸ਼ਣਾ ਹੁੰਦੇ ਹੀ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਆਰਤੀ ਦੌਰਾਨ ਪੂਰਾ ਮੰਦਰ ਕੰਪਲੈਕਸ ਜੈਕਾਰਿਆਂ ਨਾਲ ਗੂੰਜ ਉੱਠਿਆ | ਇਸ ਮੌਕੇ ਖ਼ੁਸ਼ਬੂ ਸਾਵਨਸੁਖਾ ਸਵਨਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਇਨ੍ਹਾਂ ਵਿਚ ਪਾਲ ਚੰਦ ਵਰਮਾ, ਪਿ੍ੰਸੀਪਲ ਮਧੂ ਸ਼ਰਮਾ, ਦਰਪਣ ਸਚਦੇਵਾ, ਡਾ.ਗਾਂਧੀ, ਪੰਕਜ ਨਾਰੰਗ, ਨਰਿੰਦਰ ਪ੍ਰਣਾਮੀ, ਰਾਜੇਸ਼ ਠਕਰਾਲ ਅਤੇ ਮਾਸਟਰ ਸੁਰਿੰਦਰ ਦੂਮੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੰਦਰ ਕਮੇਟੀ ਦੇ ਚੇਅਰਮੈਨ ਰਮੇਸ਼ ਸੇਠੀ ਅਤੇ ਪ੍ਰਧਾਨ ਸਤਪਾਲ ਉਬਵੇਜਾ ਨੇ ਦੱਸਿਆ ਕਿ 19 ਮਾਰਚ ਤੋਂ ਸ਼ੁਰੂ ਹੋਏ ਸ੍ਰੀ ਨਵਵਾਹ ਪਾਰਾਇਣ ਪਾਠਾਂ ਦਾ ਅੱਜ ਰਾਮ ਨੌਮੀ ਵਾਲੇ ਦਿਨ ਭੋਗ ਪਾਇਆ ਗਿਆ | ਇਸ ਤੋਂ ਪਹਿਲਾਂ ਸਵੇਰੇ ਮੰਦਰ ਵਿਚ 108 ਕੰਜਕਾਂ ਦਾ ਪੂਜਣ ਕੀਤਾ ਗਿਆ ਅਤੇ ਮਾਂ ਮਹਾਗੌਰੀ ਦੀ ਪੂਜਾ-ਅਰਚਨਾ ਕੀਤੀ ਗਈ | ਮੰਦਰ ਦੇ ਪੁਜਾਰੀ ਰਾਜੇਸ਼ ਸ਼ਰਮਾ, ਚਿਮਨ ਲਾਲ ਸ਼ਰਮਾ ਅਤੇ ਦਿਨੇਸ਼ ਸ਼ਰਮਾ ਨੇ ਵਿਧੀ-ਵਿਧਾਨ ਨਾਲ ਪੂਜਾ ਸੰਪੰਨ ਕਰਵਾਈ | ਸਮਾਗਮ ਦੇ ਅੰਤ ਵਿਚ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰਾ ਲਗਾਇਆ ਗਿਆ | ਉਤਸਵ ਕਮੇਟੀ ਦੇ ਇੰਚਾਰਜ ਨੱਥੂ ਰਾਮ ਸ਼ਰਮਾ ਨੇ ਦੱਸਿਆ ਕਿ ਪਿਛਲੇ ਅੱਠ ਦਿਨਾਂ ਤੋਂ ਪਾਠ ਕਰਨ ਵਾਲੀਆਂ ਅÏਰਤਾਂ ਨੂੰ ਸ਼ਨੀਵਾਰ ਸ਼ਾਮ 4 ਤੋਂ 6 ਵਜੇ ਤੱਕ ਹੋਣ ਵਾਲੇ ਵਿਸ਼ੇਸ਼ ਸਮਾਗਮ ਵਿਚ ਸਨਮਾਨਿਤ ਕੀਤਾ ਜਾਵੇਗਾ | ਇਸ ਪ੍ਰਬੰਧ ਵਿਚ ਜਨਰਲ ਸਕੱਤਰ ਪਰਮਜੀਤ ਪੁਜਾਨੀ, ਖ਼ਜ਼ਾਨਚੀ ਰੌਸ਼ਨ ਲਾਲ ਸੇਤੀਆ, ਉਪ ਚੇਅਰਮੈਨ ਸੁਸ਼ੀਲ ਫੁਟੇਲਾ, ਸੀਨੀਅਰ ਮੀਤ ਪ੍ਰਧਾਨ ਵਿਜੇ ਪੁਜਾਰਾ, ਨਰੇਸ਼ ਅਰੋੜਾ, ਰਾਕੇਸ਼ ਨਾਰੰਗ, ਸੰਦੀਪ ਵਡੇਰਾ ਬੰਟੀ, ਸਤੀਸ਼ ਧੂੜੀਆ, ਐਡਵੋਕੇਟ ਲਲਿਤ ਮਲਿਕ, ਐਡਵੋਕੇਟ ਸ਼ੁੱਭ ਸ਼ਰਮਾ ਅਤੇ ਹੋਰਨਾਂ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ |

ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਤਕਸੀਮ <br/> ਅਗਲੀ ਖ਼ਬਰ ਪੁਲਿਸ ਦੀਆਂ ਪਾਬੰਦੀਆਂ ਦੇ ਬਾਵਜੂਦ ਉਸਾਰੀ ਕਿਰਤੀਆਂ ਨੇ ਕਿਰਤ ਕਮਿਸ਼ਨਰ ਦਫ਼ਤਰ ਘੇਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।