ਅਬੋਹਰ, 26 ਮਾਰਚ (ਵਿਵੇਕ ਹੂੜੀਆ)-ਸਥਾਨਕ ਸੱਚਖੰਡ ਕਾਨਵੈਂਟ ਸਕੂਲ ਦਾ ਸਾਲਾਨਾ ਪ੍ਰੀਖਿਆ ਨਤੀਜਾ ਘੋਸ਼ਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਨਤੀਜਾ ਐਲਾਨਣ ਮੌਕੇ ਸਕੂਲ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ | ਵੱਖ-ਵੱਖ ਜਮਾਤਾਂ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਜਮਾਤਾਂ ਵਿਚੋਂ ਅਗਮਜੋਤ, ਨਿਰਵੈਰ ਸਿੰਘ, ਵਿਹਾਨ, ਨਿਸੀਕਾ, ਸ਼੍ਰੇਆ, ਟਵਿਸ਼ਾ, ਆਸ਼ਵੀ, ਹਰਸੰਗੀਤ, ਸ਼ਹਿਨਾਜ਼ ਕੌਰ, ਵਿਹਾਨਾ (ਕੇ.ਜੀ.), ਆਹਾਨ ਗੁੰਬਰ, ਤਿਸ਼ਾ ਡਡਵਾਲ, ਭਵਿਨਾ (ਪਹਿਲੀ), ਕਾਇਰਵ ਅਰੋੜਾ, ਨਿਸ਼ਾਂਤ, ਦਿਵਾਂਸ਼ੂ (ਦੂਜੀ), ਅਰਾਧਿਆ ਟੁਟੇਜਾ, ਐਮਰੀਨ ਕੌਰ, ਯਾਸ਼ਿਕਾ ਡਡਵਾਲ (ਤੀਜੀ), ਪਰੀ, ਕੀਰਤਮਨ ਕੌਰ, ਯਾਸਮੀਨ (ਚੌਥੀ), ਕੀਰਤੀ ਰਾਏ, ਅਰਾਧਿਆ, ਅਨਮੋਲ (ਪੰਜਵੀਂ), ਅਜੂਨੀ ਕੌਰ, ਅਨੰਨਿਆ, ਅਕਸ਼ਿਤ ਉਪਵੇਜਾ (ਛੇਵੀਂ), ਰੋਹਿਤ ਕੰਬੋਜ, ਗੁਰਪ੍ਰੀਤ ਸਿੰਘ, ਹਰਨੂਰ ਕੰਬੋਜ (ਸੱਤਵੀਂ), ਹੇਮਾਨੀ ਘੋਗਾ, ਹਸ਼ਰੁਲ ਧਵਨ, ਦਕਸ਼ (ਅੱਠਵੀਂ), ਸਾਚੀ, ਹਰਸ਼ਿਤਾ, ਇਸ਼ਿਤਾ ਚੌਧਰੀ (ਨੌਵੀਂ) ਅਤੇ ਗੁੰਜਨ, ਪ੍ਰਾਚੀ, ਅਮਨਪ੍ਰੀਤ (ਗਿਆਰ੍ਹਵੀਂ) ਨੇ ਸ਼ਾਨਦਾਰ ਅੰਕ ਹਾਸਲ ਕਰਕੇ ਵੱਖ-ਵੱਖ ਸਥਾਨ ਹਾਸਲ ਕੀਤੇ | ਸਕੂਲ ਦੀ ਪਿ੍ੰਸੀਪਲ ਸ਼ਵੇਤਾ ਅਹੂਜਾ ਅਤੇ ਡਾਇਰੈਕਟਰ ਕੁਲਤਾਰਾ ਅਹੂਜਾ ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |