28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਿੰਡ ਰਾਣਾ ਵਿਖੇ ਵਿਸ਼ਾਲ ਆਯੁਸ਼ ਕੈਂਪ ਲਗਾਇਆ

ਅਜੀਤ ਡੈਸਕ 24-01-2026
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਰਾਣਾ ਦੇ ਪ੍ਰਾਇਮਰੀ ਸਕੂਲ ਵਿਖੇ ਇਕ ਵਿਸ਼ਾਲ ਆਯੁਸ਼ ਕੈਂਪ ਦਾ ਆਯੋਜਨ ਕੀਤਾ | ਇਹ ਕੈਂਪ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਰਵੀ ਕਾਂਤ ਮਦਾਨ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਕੁਮਾਰ ਜਿੰਦੀਆ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਨੇਪਰੇ ਚੜਿ੍ਹਆ | ਕੈਂਪ ਦੌਰਾਨ ਆਯੁਰਵੈਦਿਕ ਤੇ ਹੋਮਿਓਪੈਥਿਕ ਮਾਹਿਰਾਂ ਦੀਆਂ ਟੀਮਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਆਯੁਰਵੈਦਿਕ ਵਿਭਾਗ ਵਲੋਂ ਡਾ. ਅਮਨਦੀਪ ਕੌਰ, ਡਾ. ਇੰਦਰਾ ਰਾਣੀ, ਡਾ. ਸਤਪਾਲ ਤੇ ਡਾ. ਸ਼ਾਇਨਾ (ਸਾਰੇ ਏ. ਐਮ. ਓ.) ਨੇ ਇਸਤਰੀ ਰੋਗ, ਉਦਰ ਰੋਗ ਤੇ ਮਰਮ ਚਿਕਿਤਸਾ ਰਾਹੀਂ 430 ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਮੌਕੇ ਸੀਰਤ ਗਗਨੇਜਾ ਤੇ ਸੰਦੀਪ ਕੁਮਾਰ ਵਲੋਂ ਮਰੀਜ਼ਾਂ ਨੂੰ ਆਯੁਰਵੈਦਿਕ ਦਵਾਈਆਂ ਮੁਫ਼ਤ ਵੰਡੀਆਂ ਗਈਆਂ | ਦੂਜੇ ਪਾਸੇ ਹੋਮਿਓਪੈਥੀ ਵਿਭਾਗ ਵਲੋਂ ਡਾ. ਕੁਨਾਲ ਕਿਰਤੀ ਮਲਿਕ ਤੇ ਡਾ. ਆਮਨਾਂ ਕੰਬੋਜ (ਐੱਚ. ਐਮ. ਓ.) ਨੇ 342 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ | ਹੋਮਿਓਪੈਥਿਕ ਦਵਾਈਆਂ ਦੀ ਵੰਡ 'ਚ ਮੰਦਰ ਸਿੰਘ, ਗੁਰਮਿੰਦਰ ਸਿੰਘ ਤੇ ਰਛਪਾਲ ਸਿੰਘ (ਸਾਰੇ ਡਿਸਪੈਂਸਰ) ਨੇ ਅਹਿਮ ਭੂਮਿਕਾ ਨਿਭਾਈ | ਕੈਂਪ ਵਿਚ ਕੁਲ 772 ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ | ਕੈਂਪ ਇੰਚਾਰਜ ਨੇ ਮਰੀਜ਼ਾਂ ਨੂੰ ਆਪਣੀ ਜੀਵਨ ਸ਼ੈਲੀ ਵਿਚ ਆਯੁਰਵੇਦ, ਯੋਗ ਅਤੇ ਮਰਮ ਚਿਕਿਤਸਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਯੋਗਾ ਇੰਸਟਰਕਟਰ ਨੀਤੂ ਸ਼ਰਮਾ, ਕੁਲਵੰਤ ਕੁਮਾਰ, ਪਿ੍ੰਸ ਕੁਮਾਰ ਤੇ ਸੁਮਿਤਰਾ ਦੇਵੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ | ਪਿੰਡ ਰਾਣਾ ਦੇ ਸਰਪੰਚ ਅਤੇ ਪੰਚਾਇਤ ਵਲੋਂ ਲੋਕਾਂ ਨੂੰ ਇਸ ਕੈਂਪ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।