28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਅਜੀਤ ਡੈਸਕ 24-01-2026
ਫ਼ਾਜ਼ਿਲਕਾ, 23 ਜਨਵਰੀ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਸਥਿਤ ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ ਵਿਚ ਬਸੰਤ ਪੰਚਮੀ ਦੇ ਸ਼ੁੱਭ ਅਵਸਰ 'ਤੇ ਆਯੋਜਿਤ ਬਸੰਤ ਉਤਸਵ ਨੇ ਪੂਰੇ ਵਾਤਾਵਰਨ ਨੂੰ ਨਵੀਂ ਉਮੰਗ ਅਤੇ ਉਤਸ਼ਾਹ ਨਾਲ ਭਰ ਦਿੱਤਾ | ਚੇਅਰਮੈਨ ਅਨਿਲ ਜੈਨ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਨੇ ਸਿੱਖਿਆ ਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਸੁਮੇਲ ਨੂੰ ਜੀਵਤ ਕਰ ਦਿੱਤਾ | ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਅਨਿਲ ਜੈਨ ਨੇ ਬਸੰਤ ਨੂੰ ਹਾਂ ਪੱਖੀ ਸੋਚ ਅਤੇ ਨਵੀਂ ਊਰਜਾ ਦਾ ਪ੍ਰਤੀਕ ਦੱਸਿਆ | ਉਨ੍ਹਾਂ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਅੰਦਰ ਆਤਮ-ਵਿਸ਼ਵਾਸ ਜਗਾਉਣਾ ਤੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣਾ ਹੈ | ਇਸੇ ਕੜੀ ਨੂੰ ਅੱਗੇ ਤੋਰਦਿਆਂ ਮੁੱਖ ਮਹਿਮਾਨ ਰਾਕੇਸ਼ ਨਾਗਪਾਲ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਮਿਹਨਤ ਰਾਹੀਂ ਜੀਵਨ ਦੇ ਟੀਚੇ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਨਰੇਸ਼ ਸਪੜਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਿੱਖਿਆ ਦੇ ਆਧੁਨਿਕ ਸਰੂਪ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਵਿਕਾਸ ਸਿਰਫ਼ ਜਮਾਤਾਂ ਤੇ ਕਿਤਾਬਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਸੱਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਰਾਹੀਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨਾ ਜ਼ਰੂਰੀ ਹੈ | ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਦੇ ਕੁਸ਼ਲ ਤਾਲਮੇਲ ਹੇਠ ਕਰਵਾਏ ਗਏ ਪ੍ਰੋਗਰਾਮ ਨੇ ਸਿੱਧ ਕਰ ਦਿੱਤਾ ਕਿ ਸਮੂਹਿਕ ਯਤਨਾਂ ਨਾਲ ਕਿਸੇ ਵੀ ਆਯੋਜਨ ਨੂੰ ਯਾਦਗਾਰੀ ਬਣਾਇਆ ਜਾ ਸਕਦਾ ਹੈ | ਪ੍ਰੋਗਰਾਮ ਦੌਰਾਨ ਵਿਸ਼ੇਸ਼ ਮਹਿਮਾਨ ਐਡਵੋਕੇਟ ਮਨੋਜ ਤਿ੍ਪਾਠੀ, ਸੁਰਿੰਦਰ ਮੂਲੜੀ, ਸਰਵਣ ਮਿੱਤਲ, ਪ੍ਰੇਮ ਬੱਬਰ, ਐਡਵੋਕੇਟ ਮਹਿੰਦਰ ਲੂਣਾ ਅਤੇ ਸੁਖਦਰਸ਼ਨ ਲਾਲ ਅਗਰਵਾਲ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ | ਨੰਨ੍ਹੇ ਕਲਾਕਾਰਾਂ ਨੇ ਗੀਤ, ਨਾਚ, ਕਵਿਤਾ ਅਤੇ ਲਘੂ ਨਾਟਕ ਰਾਹੀਂ ਬਸੰਤ ਦੀ ਮਹਿਮਾ ਪੇਸ਼ ਕੀਤੀ | ਇਨ੍ਹਾਂ ਪੇਸ਼ਕਾਰੀਆਂ ਨੇ ਭਾਰਤੀ ਤਿਉਹਾਰਾਂ ਦੇ ਪਿੱਛੇ ਛਿਪੇ ਵਿਗਿਆਨਕ ਤੇ ਸਮਾਜਿਕ ਮਹੱਤਵ ਨੂੰ ਬਾਖ਼ੂਬੀ ਦਰਸਾਇਆ | ਸਮਾਗਮ ਦੇ ਅੰਤ ਵਿਚ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਪ੍ਰੀ-ਵਿੰਗ ਦੇ ਬੱਚੇ ਪੀਲੇ ਕੱਪੜੇ ਪਹਿਨ ਕੇ ਅਤੇ ਪੀਲੇ ਰੰਗ ਦਾ ਭੋਜਨ ਲੈ ਕੇ ਸਕੂਲ ਪਹੁੰਚੇ, ਜਿਸ 'ਚ ਮਾਪਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ | ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ ਵਲੋਂ ਮਨਾਇਆ ਗਿਆ ਇਹ ਉਤਸਵ ਵਿਦਿਆਰਥੀਆਂ ਲਈ ਸਿੱਖਣ ਦਾ ਇਕ ਅਨੋਖਾ ਮੌਕਾ ਬਣ ਗਿਆ |
ਪਿਛਲੀ ਖ਼ਬਰ ਅਭਿਸ਼ੇਕ ਕਾਲਜ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਿੰਡ ਰਾਣਾ ਵਿਖੇ ਵਿਸ਼ਾਲ ਆਯੁਸ਼ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।