29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜ਼ਬਰਦਸਤੀ ਰੁਪਏ ਖੋਹਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-01-2026
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਜ਼ਬਰਦਸਤੀ ਰੁਪਏ ਖੋਹਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਸਿਵਲ ਲਾਇਨ ਫੇਸ-2 ਨੇੜੇ ਪ੍ਰੇਮ ਨਰਸਰੀ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੇਲ ਪਰਚੇਜ਼ ਦਾ ਕੰਮ ਕਰਦਾ ਹੈ, ਜੋ ਰਿਸ਼ਤੇਦਾਰੀ ਤੋਂ ਵਾਪਸ ਘਰ ਆ ਰਿਹਾ ਸੀ | ਇਸ ਦੌਰਾਨ ਉਹ ਸਲੇਮਸ਼ਾਹ ਰੋਡ ਨੇੜੇ ਨਾਨਵੈੱਜ ਖਾ ਰਿਹਾ ਸੀ | ਜਦੋਂ ਉਹ ਦੁਕਾਨਦਾਰਾਂ ਨੂੰ ਪੈਸੇ ਦੇਣ ਲੱਗਿਆ ਤਾਂ ਕੁਲਦੀਪ ਕੁਮਾਰ ਉਰਫ਼ ਗੱਬਰ ਪੁੱਤਰ ਰਾਂਝਾ ਰਾਮ ਤੇ ਜੋਰਾ ਖੋਸਾ ਪੁੱਤਰ ਦਿਆਲ ਰਾਮ ਵਾਸੀ ਸਲੇਮਸ਼ਾਹ ਨੇ ਪੈਸੇ ਦੇਖ ਲਏ | ਰਸਤੇ 'ਚ ਦੋਵਾਂ ਵਿਅਕਤੀਆਂ ਨੇ ਧੁੰਦ ਦਾ ਫ਼ਾਇਦਾ ਉਠਾ ਕੇ ਉਸ ਕੋਲੋਂ ਏ. ਟੀ. ਐਮ. ਕਾਰਡ, ਪੈੱਨ ਕਾਰਡ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਤੇ 20000 ਰੁਪਏ 'ਤੇ 2 ਮੋਬਾਈਲ ਫ਼ੋਨ ਧਮਕੀ ਦੇ ਕੇ ਜਬਰੀ ਲੈ ਗਏ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਵਲੋਂ ਸਮਾਰਟ ਮੀਟਰ ਲਾਹ ਬਿਜਲੀ ਦਫ਼ਤਰਾਂ 'ਚ ਕਰਵਾਏ ਜਮ੍ਹਾਂ ਅਗਲੀ ਖ਼ਬਰ ਟੱਕਰ ਮਾਰਨ ਵਾਲੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।