ਜਲਾਲਾਬਾਦ, 21 ਜਨਵਰੀ (ਕਰਨ ਚੁਚਰਾ)-ਇੰਟਰ ਸਟੇਟ ਸਪੀਡ ਸਟੇਟ ਸਕੇਟਿੰਗ ਚੈਂਪੀਅਨਸ਼ਿਪ 2025 ਜੋ ਰੂਲਰ ਹਾਕਸ (ਇੰਡੀਆ) ਵਲੋਂ ਯੂਨਾਈਟਿਡ ਰੂਲਰ ਸਪੋਰਟ ਕਲੱਬ ਦਹਿਲਪੁਰ ਮੁਹਾਲੀ (ਪੰਜਾਬ) ਵਿਖੇ ਕਰਵਾਈ ਗਈ | ਇਸ 'ਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਉਂਦੇ ਹੋਏ ਬਲਪ੍ਰੀਤ ਸਿੰਘ, ਵਾਰਸ ਨੱਢਾ, ਗੁਰਵੰਸ਼, ਓਾਕਾਰਪ੍ਰੀਤ, ਗੁਰਕਰਮਨ ਨੇ ਸੋਨ ਤਗਮੇ ਪ੍ਰਾਪਤ ਕੀਤੇ | ਇਸੇ ਤਰਾਂ ਮਨੂ ਛਾਬੜਾ ਚਾਂਦੀ ਦਾ ਤਗਮਾ, ਰੀਤਿੰਦਰ ਅਤੇ ਵਿਵੇਕ ਨੇ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇੱਥੇ ਇਹ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਸੋਨ ਤਗਮਾ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਚੋਣ ਨੈਸ਼ਨਲ ਪੱਧਰ ਲਈ ਹੋ ਚੁੱਕੀ ਹੈ | ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਨੇ ਇਹਨਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਉੱਚੀਆਂ ਮੱਲਾਂ ਮਾਰ ਕੇ ਆਪਣੇ ਦੇਸ਼, ਸਕੂਲ ਅਤੇ ਮਾਂ ਬਾਪ ਦਾ ਨਾਮ ਰੌਸ਼ਨ ਕਰਨ ਦਾ ਅਸ਼ੀਰਵਾਦ ਦਿੱਤਾ | ਮਾਤਾ ਗੁਜਰੀ ਪਬਲਿਕ ਸਕੂਲ ਵਿਚ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਵੱਖ-ਵੱਖ ਖੇਡਾਂ ਦੇ ਲਈ ਬਹੁਤ ਹੀ ਤਜਰਬੇਕਾਰ ਕੋਚ ਲਗਾਏ ਗਏ ਹਨ | ਜਿਸ ਦੇ ਕਾਰਨ ਖਿਡਾਰੀ ਹਰ ਪੱਧਰ 'ਤੇ ਮੱਲਾਂ ਮਾਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ |