25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਜਲਾਲਾਬਾਦ ਦਾ ਸਿਵਲ ਹਸਪਤਾਲ ਆਇਆ ਪੂਰੀ ਤਰ੍ਹਾਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਹੇਠ

ਅਜੀਤ ਡੈਸਕ 21-01-2026
ਜਲਾਲਾਬਾਦ, 20 ਜਨਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦਾ ਸਿਵਲ ਹਸਪਤਾਲ ਕਮ ਸੀ. ਐੱਸ. ਸੀ. ਕਮਿਊਨਿਟੀ ਹੈਲਥ ਸੈਂਟਰ ਜੋ ਕਿ ਦੋ ਹੱਥਾਂ (ਸਿਹਤ ਵਿਭਾਗ ਪੰਜਾਬ ਅਤੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ) ਦੇ ਅਧੀਨ ਹੋਣ ਕਰਕੇ ਖੜੋਤ 'ਚ ਸੀ ਅਤੇ ਦੋਨੋਂ ਧਿਰਾਂ ਹੀ ਇਕ ਦੂਸਰੇ 'ਤੇ ਕੰਮ ਸੁੱਟਦੀਆਂ ਸਨ, ਹੁਣ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਹੋ ਗਿਆ ਹੈ | ਇਸ ਬਾਰੇ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਦੱਸਿਆ ਕਿ ਹਸਪਤਾਲ ਨੂੰ ਲੈ ਕੇ ਕਾਫ਼ੀ ਮੁਸ਼ਕਿਲਾਂ ਸਨ ਕਿਉਂ ਕਿ ਦੋਨੋਂ ਅਦਾਰੇ ਹੀ ਆਪਣਾ ਹੱਥ ਪਿੱਛੇ ਖਿੱਚਦੇ ਸਨ, ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਹੈਲਥ ਮਿਨਿਸਟਰ ਡਾ. ਬਲਵੀਰ ਸਿੰਘ ਸਦਕਾ ਇਹ ਹਸਪਤਾਲ ਹੁਣ ਪੂਰੀ ਤਰਾਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਹੇਠ ਕਰ ਦਿੱਤਾ ਗਿਆ ਹੈ ਅਤੇ ਜਲਾਲਾਬਾਦ ਵਾਸੀਆਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ | ਉਨ੍ਹਾਂ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਇਸ ਹਸਪਤਾਲ 'ਚ ਸਾਰੀਆਂ ਸਹੂਲਤਾਂ ਮਿਲਣਗੀਆਂ, ਜਿਸ ਤਰਾਂ ਫ਼ਰੀਦਕੋਟ ਤੇ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਮਿਲਦੀਆਂ ਹਨ | ਹੁਣ ਜਲਾਲਾਬਾਦ ਦੇ ਵਾਸੀਆਂ ਨੂੰ ਇਲਾਜ ਲਈ ਬਾਹਰ ਜਾਣਦੀ ਲੋੜ ਨਹੀਂ ਪਏਗੀ | ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਕਰੋੜਾਂ ਰੁਪਏ ਦੀ ਰਾਸ਼ੀ ਹਸਪਤਾਲ ਲਈ ਲੈ ਕੇ ਆਉਂਦੀ ਹੈ, ਜਿਸ 'ਚ ਹਸਪਤਾਲ ਦੀ ਸਿਵਲ ਰਿਪੇਅਰ ਤੋਂ ਇਲਾਵਾ ਕਈ ਮਸ਼ੀਨਾਂ ਵੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਹਸਪਤਾਲ ਵਿਚ ਸਿਰਫ਼ 4 ਡਾਕਟਰ ਹੁੰਦੇ ਸਨ ਪਰ ਉਨ੍ਹਾਂ ਯਤਨਾਂ ਸਦਕਾ ਹਸਪਤਾਲ ਵਿਚ 22 ਡਾਕਟਰ, ਹੁਣ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਹੇਠ ਆ ਜਾਣ ਤੋਂ ਬਾਅਦ ਹਸਪਤਾਲ 'ਚ ਹੁਣ ਹੋਰ ਵੱਧ ਸਹੂਲਤਾਂ ਮਿਲਣਗੀਆਂ | ਇਹ ਹਸਪਤਾਲ ਹੁਣ 100 ਬੈੱਡ ਹਸਪਤਾਲ ਦੀਆ ਸਹੂਲਤਾਂ ਦੇ ਨਾਲ ਚਲਾਇਆ ਜਾਵੇਗਾ | ਉਨ੍ਹਾਂ ਹੋਰ ਦੱਸਿਆ ਕਿ ਜਲਾਲਾਬਾਦ ਹਲਕੇ ਲਈ ਹੋਰ ਵੀ ਸੌਗਾਤਾਂ ਜਲਦੀ ਹੀ ਆ ਰਹੀਆਂ ਹਨ |
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਕੰਬੋਜ ਨੇ ਸੰਭਾਲਿਆ ਕੰਬੋਜ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਦਾ ਅਹੁਦਾ ਅਗਲੀ ਖ਼ਬਰ ਦਵਾਈਆਂ ਦੇ ਪੈਸੇ ਵੱਧ ਵਸੂਲਣ ਨੂੰ ਲੈ ਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਾਈਵੇਟ ਹਸਪਤਾਲ ਦੇ ਬਾਹਰ ਦੇਰ ਰਾਤ ਤੱਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।