18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਠੇਕੇਦਾਰ ਅਮਰਜੀਤ ਸਿੰਘ ਨੇ ਲੋੜਵੰਦਾਂ ਨੂੰ ਕੰਬਲ ਵੰਡੇ

ਪਠਾਨਕੋਟ, 18 ਨਵੰਬਰ (ਸੰਧੂ)- ਆਮ ਆਦਮੀ ਪਾਰਟੀ ਦੇ ਐਸ. ਸੀ.

ਅਜੀਤ ਡੈਸਕ 19-11-2026
ਪਠਾਨਕੋਟ, 18 ਨਵੰਬਰ (ਸੰਧੂ)- ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਸਕੱਤਰ ਠੇਕੇਦਾਰ ਅਮਰਜੀਤ ਸਿੰਘ ਵਲੋਂ ਪਿੰਡ ਸ੍ਰੀ ਬਾਰਠ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕਰੀਬ 100 ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਲੋੜਵੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ ਤੇ ਭਵਿੱਖ ਵਿਚ ਵੀ ਕਾਰਜ ਜਾਰੀ ਰਹਿਣਗੇ । ਇਸ ਮੌਕੇ ਪਿੰਕਾ ਸੈਣੀ ਬਲਾਕ ਪ੍ਰਧਾਨ ਅਖਰੋਟਾ, ਅਜੇ ਕੁਮਾਰ ਨਰੋਟ ਮਹਿਰਾ, ਨਰਿੰਦਰ ਕੁਮਾਰ, ਬਲਬੀਰ ਕੁਮਾਰ ਕੋਠੀ ਪੰਡਿਤਾਂ, ਸੇਵਾ-ਮੁਕਤ ਇੰਸਪੈਕਟਰ ਬਚਨ ਲਾਲ, ਗੋਪਾਲ ਚੰਦ, ਸੇਵਾ-ਮੁਕਤ ਡੀ.ਐਸ.ਪੀ. ਰਾਮੇਸ਼ਵਰ ਸਿੰਘ, ਹਰਿੰਦਰ ਸਿੰਘ ਮਾਹਲ, ਗੁਰਬਚਨ ਸਿੰਘ, ਸਤਨਾਮ ਸਿੰਘ, ਰਜਿੰਦਰ ਕੋਟਲੀ, ਦਲਬੀਰ ਪੰਡਿਤ, ਦੀਪਕ ਭਗਤ, ਉਮੇਸ਼ ਐਡਵੋਕੇਟ ਤੇ ਮਹਿੰਦਰ ਪਾਲ ਕੋਟਲੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਖੰਨੀ ਖੂਹੀ ਦੇ ਪ੍ਰਵੇਸ਼ ਠਾਕੁਰ ਬਣੇ 13 ਪਿੰਡਾਂ ਦੇ ਬਲਾਕ ਪ੍ਰਧਾਨ ਅਗਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।