ਸਟੇਟ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
ਗੁਰਦਾਸਪੁਰ, 18 ਨਵੰਬਰ (ਪੰਕਜ ਸ਼ਰਮਾ)-ਪਿਛਲੇ ਦਿਨੀਂ ਫਿਰੋਜਪੁਰ ਵਿਖੇ 14-15 ਨਵੰਬਰ ਨੂੰ ਦੋ ਰੋਜਾ ਪਹਿਲੀ ਸਟੇਟ ਮਾਸਟਰਜ ਅਥਲੈਟਿਕਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਜਿਸ ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਪਿੰਡ ਕਾਲਾ ਨੰਗਲ ਦੇ ਆਨਰੇਰੀ ਨਾਇਬ ਸੂਬੇਦਾਰ ਭਾਗ ਸਿੰਘ ਨੇ 5 5 ਸਾਲ ਤੋਂ ਵੱਧ ਉਮਰ ਵਰਗ ਵਿਚੋਂ ਕ੍ਰਮਵਾਰ 3 ਕਿਲੋਮੀਟਰ ਤੇ 400 ਮੀਟਰ ਵਿਚੋਂ ਕਾਂਸੇ ਦੇ ਤਗਮੇ ਹਾਸਲ ਕੀਤੇ।
ਸਟੇਟ ਮਾਸਟਰਜ ਅਥਲੈਟਿਕਸ ਵਿਚੋਂ ਤਗਮੇ ਹਾਸਿਲ ਕਰਨ ਵਾਲੇ ਗੁਰਦਾਸਪੁਰ ਦੇ ਖਿਡਾਰੀ, ਨਾਲ ਮਨਜੀਤ ਕੌਰ ਨੂੰ ਸਨਮਾਨਿਤ ਕਰਦੇ ਪ੍ਰਬੰਧਕ। ਤਸਵੀਰ: ਵਿਸ਼ਾਲ ਮੁੰਨਾ
19-11-2026