19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਾਮਲਾ ਸਾਬਕਾ ਸਰਪੰਚ ਵਲੋਂ ਪੰਚਾਇਤੀ ਫੰਡਾਂ ’ਚ ਕੀਤੇ ਗਬਨ ਦਾ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਬੀ.ਡੀ.ਪੀ.ਓ. ਦੋਰਾਂਗਲਾ ਦਫ਼ਤਰ ਮੂਹਰੇ ਧਰਨਾ

ਗੁਰਦਾਸਪੁਰ, 18 ਨਵੰਬਰ (ਚੱਕਰਾਜਾ)- ਸਾਬਕਾ ਸਰਪੰਚ ਵਲੋਂ ਪੰਚਾਇਤੀ ਫੰਡ ਵਿਚ ਕੀਤੇ ਗਬਨ ਦੇ ਮਾਮਲੇ ਵਿਚ ਕਾਰਵਾਈ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਬੀ. ਡੀ.

ਅਜੀਤ ਡੈਸਕ 19-11-2026
ਗੁਰਦਾਸਪੁਰ, 18 ਨਵੰਬਰ (ਚੱਕਰਾਜਾ)- ਸਾਬਕਾ ਸਰਪੰਚ ਵਲੋਂ ਪੰਚਾਇਤੀ ਫੰਡ ਵਿਚ ਕੀਤੇ ਗਬਨ ਦੇ ਮਾਮਲੇ ਵਿਚ ਕਾਰਵਾਈ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਬੀ.ਡੀ.ਪੀ.ਓ. ਦੋਰਾਂਗਲਾ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਨੇ ਦੱਸਿਆ ਕਿ ਪਿੰਡ ਵਿਚ ਸਾਬਕਾ ਸਰਪੰਚ ਵਲੋਂ ਪੰਚਾਇਤੀ ਫੰਡ ਵਿਚੋਂ 53 ਲੱਖ ਰੁਪਏ ਦਾ ਗਬਨ ਕੀਤਾ ਗਿਆ ਸੀ ਜਿਸ ਬਾਬਤ ਬੀ.ਡੀ.ਪੀ.ਓ. ਦੋਰਾਂਗਲਾ ਨੂੰ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਸੀ ਤੇ ਬੀ.ਡੀ.ਪੀ.ਓ ਨੇ ਵੀ ਸਰਪੰਚ ਉਪਰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਮਹੀਨਿਆਂ ਬੰਦੀ ਸਮਾਂ ਬੀਤਣ ਦੇ ਬਾਵਜੂਦ ਸਰਪੰਚ ਉਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਅੱਜ ਬੀ.ਡੀ.ਪੀ.ਓ. ਦਫਤਰ ਦੋਰਾਂਗਲਾ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਧਰਨੇ ਦੌਰਾਨ ਬੀ.ਡੀ.ਪੀ.ਓ. ਦੋਰਾਂਗਲਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤਿੰਨ ਵਜੇ ਤੱਕ ਤੁਹਾਨੂੰ ਚਿੱਠੀ ਦਿੱਤੀ ਜਾਵੇਗੀ ਕਿ ਸੁਲਤਾਨੀ ਪਿੰਡ ਵਿਚ ਜੋ ਸਰਕਾਰੀ ਕੰਮ ਹੋਇਆ ਹੈ, ਉਸ ਦੀ ਪੈਮਾਇਸ਼ ਕਰ ਕੇ ਉਸ ਦੀ ਪੜਤਾਲ ਕੀਤੀ ਜਾਵੇਗੀ ਤੇ ਜੇਕਰ ਸਰਪੰਚ ਦੋਸ਼ੀ ਨਿਕਲਦਾ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ ਪਰ ਸਾਢੇ ਤਿੰਨ ਵੱਜਣ ਤੱਕ ਵੀ ਦਫਤਰ ਵਲੋਂ ਆਗੂਆਂ ਨੂੰ ਕੋਈ ਚਿੱਠੀ ਨਹੀਂ ਦਿੱਤੀ ਗਈ ਜਿਸ ਕਰਕੇ ਧਰਨਾ ਲਗਾਤਾਰ ਜਾਰੀ ਰਿਹਾ। ਆਗੂਆਂ ਕਿਹਾ ਕਿ ਜਦੋਂ ਤੱਕ ਬੀ.ਡੀ.ਪੀ.ਓ. ਚਿੱਠੀ ਜਾਰੀ ਕਰਕੇ ਸਰਪੰਚ ਕੋਲੋਂ 53 ਲੱਖ ਦਾ ਹਿਸਾਬ ਕਰਵਾਉਣ ਦਾ ਵਿਸ਼ਵਾਸ ਨਹੀਂ ਦਿਵਾਉਂਦੇ ਧਰਨਾ ਜਾਰੀ ਰਹੇਗਾ। ਇਸ ਮੌਕੇ ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆਂ, ਗੁਰਪ੍ਰੀਤ ਸਿੰਘ, ਸੋਹਣ ਸਿੰਘ, ਰਮਨਜੀਤ ਕੌਰ, ਕੁਲਵੰਤ ਕੌਰ ਕਾਲਾ ਨੰਗਲ, ਵੱਸਣ ਸਿੰਘ ਪੀਰਾਂਬਾਗ, ਦਵਿੰਦਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਾਖਲਾ, ਰਾਮ ਮੂਰਤੀ ਉਮਰਪੁਰਾ ਅਤੇ ਹੋਰ ਜ਼ੋਨ ਦੇ ਸਾਰੇ ਪਿੰਡਾਂ ਦੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਐਨ.ਪੀ.ਐਸ. ਮੁਲਾਜ਼ਮਾਂ ਨੇ ਅਧੂਰੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ ਅਗਲੀ ਖ਼ਬਰ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 24 ਨੂੰ ਪਹਿਲੇ ਪੱਧਰ ਦੀ ਜਾਂਚ ਤੋਂ ਇਕ ਦਿਨ ਦੀ ਹੋਵੇਗੀ ਛੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।