19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਜਥੇ: ਛੋਟੇਪੁਰ ਦੀ ਅਗਵਾਈ ’ਚ ਪਿੰਡ ਮਸਤਕੋਟ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਦੀ ਹੋਈ ਭਰਵੀਂ ਰੈਲੀ

ਵਡਾਲਾ ਬਾਂਗਰ, 18 ਨਵੰਬਰ (ਭੁੰਬਲੀ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਅਕਾਲੀ ਦਲ ਪੁਰਨ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪਿੰਡ ਮਸਤਕੋਟ ਵਿਖੇ ਸਨ ਸਟਾਰ ਪੈਲੇਸ ਵਿਚ ਜਥੇ: ਸੁੱਚਾ ਸਿੰਘ ਛੋਟੇਪੁਰ ਵਲੋਂ ਕਰਵਾਈ ਗਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਠੱਗ ਲੋਕ ਕਦੀ ਵੀ ਸਾਧ ਨਹੀਂ ਅਖਵਾ ਸਕਦੇ। ਉਨ੍ਹਾਂ ਦੀ ਸੰਗਤ ਹਮੇਸ਼ਾ ਠੱਗਾਂ ਨਾਲ ਹੀ ਹੁੰਦੀ ਹੈ ਪਰ ਅਸੀਂ ਸੱਚ ਦੇ ਮਾਰਗ ’ਤੇ ਚਲੇ ਹਾਂ ਸਾਡਾ ਸਾਥ ਦਿਓ।

ਪਿੰਡ ਮਸਤਕੋਟ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਦੀ ਰੈਲੀ ਨੂੰ ਸੰਬੋਧਨ ਕਰਨ ਮੌਕੇ ਗਿਆਨੀ ਹਰਪ੍ਰੀਤ ਸਿੰਘ, ਜਥੇ: ਸੁੱਚਾ ­ਸਿੰਘ ਛੋਟੇਪੁਰ ਤੇ ਹੋਰ। ਤਸਵੀਰ: ਦਤਵਿੰਦਰ ਸਿੰਘ ਭੁੰਬਲੀ 19-11-2026
ਵਡਾਲਾ ਬਾਂਗਰ, 18 ਨਵੰਬਰ (ਭੁੰਬਲੀ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਅਕਾਲੀ ਦਲ ਪੁਰਨ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪਿੰਡ ਮਸਤਕੋਟ ਵਿਖੇ ਸਨ ਸਟਾਰ ਪੈਲੇਸ ਵਿਚ ਜਥੇ: ਸੁੱਚਾ ਸਿੰਘ ਛੋਟੇਪੁਰ ਵਲੋਂ ਕਰਵਾਈ ਗਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਠੱਗ ਲੋਕ ਕਦੀ ਵੀ ਸਾਧ ਨਹੀਂ ਅਖਵਾ ਸਕਦੇ। ਉਨ੍ਹਾਂ ਦੀ ਸੰਗਤ ਹਮੇਸ਼ਾ ਠੱਗਾਂ ਨਾਲ ਹੀ ਹੁੰਦੀ ਹੈ ਪਰ ਅਸੀਂ ਸੱਚ ਦੇ ਮਾਰਗ ’ਤੇ ਚਲੇ ਹਾਂ ਸਾਡਾ ਸਾਥ ਦਿਓ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੇ ਹੱਥੀਂ ਕਿਰਤ ਕਰਨੀ ਛੱਡ ਦਿੱਤੀ ਹੈ ਤੇ ਸਮਾਜ ਵਿਚ ਨਸ਼ੇ, ਭੁੱਖਮਰੀ, ਗੁੰਡਾਗਰਦੀ ਤੇ ਹੋਰ ਸਮਾਜਿਕ ਕੁਰੀਤੀਆਂ ਵੱਧ ਗਈ ਹਨ, ਜਿਹੜੇ ਆਗੂਆਂ ਨੇ ਸਮਾਜ ਨੂੰ ਸੇਧ ਦੇਣੀ ਸੀ ਉਹ ਆਪਣੇ ਘਰ ਭਰਨ ਤੇ ਮਾਇਆ ਇਕੱਠੀ ਕਰਨ ਵਿਚ ਰੁੱਝ ਕੇ ਇਖ਼ਲਾਕਾਂ ਨੂੰ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਸਾਨੂੰ ਇਕੱਠੇ ਹੋ ਕੇ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਇਕ ਪੰਥਕ ਸੋਚ ਵਾਲੇ ਤੇ ਇਮਾਨਦਾਰ ਸਿਆਸਤਦਾਨ ਹਨ, ਇਹ ਸੱਚ ਦੇ ਮਾਰਗ ’ਤੇ ਚਲਦੇ ਹਨ ਇਨ੍ਹਾਂ ਦਾ ਦਿਲੋਂ ਸਾਥ ਦਿਓ। ਅੱਜ ਦੀ ਰੈਲੀ ਵਿਚ ਜਥੇ: ਸੁੱਚਾ ਸਿੰਘ ਛੋਟੇਪੁਰ, ਜਗਜੀਤ ਸਿੰਘ ਕੋਹਲੀ ਦਫ਼ਤਰ ਇੰਚਾਰਜ, ਹਰੀ ਸਿੰਘ, ਸਾਬਕਾ ਚੇਅਰਮੈਨ ਮਨਮੋਹਣ ਸਿੰਘ ਖੱਖੋਕੇ, ਜਥੇ: ਅਮਰੀਕ ਸਿੰਘ ਖਲੀਲਪੁਰ, ਜਥੇ: ਅਮਰੀਕ ਸਿੰਘ ਧਰਮੀ ਫੌਜੀ, ਜ਼ਿਲ੍ਹਾ ਪ੍ਰਧਾਨ ਦਿਹਾਤੀ ਅਮਨਦੀਪ ਸਿੰਘ ਗਿੱਲ ਕੋਟ ਸੰਤੋਖ ਰਾਏ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਲਦੇਵ ਸਿੰਘ ਧੁੱਪਸੜੀ, ਰਤਨ ਸਿੰਘ ਵਾਹਲਾ, ਕਰਨੈਲ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਹਰਮੀਤਪਾਲ ਸਿੰਘ ਘੁੰਮਣ, ਇੰਦਰਪ੍ਰੀਤ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਰਜਿੰਦਰ ਸਿੰਘ ਭੰਗੂ, ਚੈਨ ਸਿੰਘ ਸਪਰਾਂ, ਨਰਿੰਦਰ ਸਿੰਘ ਖੈਹਿਰਾ ਕੋਟਲੀ, ਮਹਿੰਦਰ ਸਿੰਘ ਭਿਖਾਰੀ ਵਾਲ, ਪਿਆਰਾ ਸਿੰਘ ਭੰਗਵਾਂ, ਸੁਖਵਿੰਦਰ ਸਿੰਘ ਕੋਟ ਮੀਆਂ ਸਾਹਿਬ, ਜਸਪਾਲ ਸਿੰਘ ਸ਼ਾਲੇਚੱਕ, ਹਰਜਿੰਦਰ ਸਿੰਘ ਅਟਾਰੀ, ਜਗਰੀ ਸਿੰਘ ਕੋਟਲਾ ਮੁਗਲਾਂ, ਜਗਤਾਰ ਸਿੰਘ ਤਲਵੰਡੀ ਗੁਰਾਇਆ, ਗੁਲਾਬ ਸਿੰਘ ਲੋਪਾ, ਡਾ. ਪਲਵਿੰਦਰ ਸਿੰਘ ਹਕੀਮਪੁਰ, ਪਾਲ ਸਿੰਘ ਰੋਸਾ, ਮਾ. ਰਣਜੋਧ ਸਿੰਘ ਮਸਤਕੋਟ, ਸੁਰਿੰਦਰ ਸਿੰਘ ਮੁਰੀਦਕੇ, ਪ੍ਰਿਥੀਪਾਲ ਸਿੰਘ, ਕੇਵਲ ਸਿੰਘ ਸਹਾਰੀ, ਦਵਿੰਦਰ ਸਿੰਘ ਬਾਗੋਂਵਾਣੀ, ਹਰਵੰਤ ਸਿੰਘ ਦੂਲਾਨੰਗਲ, ਸਰਬਜੀਤ ਸਿੰਘ ਭੰਗਵਾਂ, ਸੁੱਚਾ ਸਿੰਘ ਭੰਡਾਲ, ਕੁਲਦੀਪ ਸਿੰਘ ਮਸਤਕੋਟ, ਬਲਜੀਤ ਸਿੰਘ ਅਰਲੀਭੰਨ, ਜਗਜੀਤ ਸਿੰਘ ਨਿੱਝਰ, ਰੂਪ ਸਿੰਘ ਸ਼ਾਹ ਦੂਲਾਨੰਗਲ, ਰਣਜੀਤ ਸਿੰਘ ਅਵਾਣ, ਸਵਿੰਦਰ ਸਿੰਘ ਘੁੰਮਣ, ਰਣਜੀਤ ਸਿੰਘ ਰਾਣਾ, ਸਵਿੰਦਰ ਸਿੰਘ ਸ਼ਾਹਪੁਰ, ਜੋਗਿੰਦਰ ਸਿੰਘ ਅਮਰਗੜ੍ਹ, ਗੁਰਜੰਤ ਸਿੰਘ ਨਾਨੋਹਾਰਣੀ, ਹਰਭਜਨ ਸਿੰਘ ਕੋਟਲੀ, ਰਜਿੰਦਰ ਸਿੰਘ ਕਾਹਲੋਂ, ਮੁਖਵਿੰਦਰ ਸਿੰਘ, ਗੁਰਮੇਜ ਸਿੰਘ ਪੱਡਾ ਕਲਾਨੌਰ, ਰਣਜੋਧ ਸਿੰਘ ਕਲਾਨੌਰ, ਭੁਪਿੰਦਰ ਸਿੰਘ ਧਰਮੀ ਫੌਜੀ, ਨਿਸ਼ਾਨ ਸਿੰਘ ਮੁਸਤਰਾਪੁਰ, ਵੱਸਣ ਸਿੰਘ , ਸਤਨਾਮ ਸਿੰਘ ਖੈਹਿਰਾ ਕੋਟਲੀ, ਦਲਬੀਰ ਸਿੰਘ ਹਕੀਮਪੁਰ, ਮੋਹਣ ਸਿੰਘ ਜੇਈ ਅਵਾਣ, ਪ੍ਰਸ਼ੋਤਮ ਸਿੰਘ ਪੰਨਵਾਂ, ਸਰਬਜੀਤ ਸਿੰਘ ਨਬੀਨਗਰ, ਰਘਬੀਰ ਸਿੰਘ ਭਿਖਾਰੀਵਾਲ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ 20 ਨਵੰਬਰ ਨੂੰ, ਤਿਆਰ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਵਿੱਦਿਅਕ ਮੁਕਾਬਲੇ ’ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।