07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਾਧੋਪੁਰ ਯੂ.ਬੀ.ਡੀ.ਸੀ. ਨਹਿਰ ’ਤੇ ਬਣਿਆ ਪੁਲ ਬੀਤੀ ਰਾਤ ਹੇਠਾਂ ਧੱਸਿਆ

ਮਾਧੋਪੁਰ, 6 ਨਵੰਬਰ (ਮਹਿਰਾ)- ਮਾਧੋਪੁਰ ਵਿਖੇ ਯੂ. ਬੀ.

* ਵਿਭਾਗ ਵਲੋਂ ਆਰਜ਼ੀ ਤੌਰ ’ਤੇ ਮੁਰੰਮਤ ਦਾ ਕੰਮ ਸ਼ੁਰੂ 07-11-2026
ਮਾਧੋਪੁਰ, 6 ਨਵੰਬਰ (ਮਹਿਰਾ)- ਮਾਧੋਪੁਰ ਵਿਖੇ ਯੂ.ਬੀ.ਡੀ.ਸੀ. ’ਤੇ ਬਣੇ ਪੁਲ ਦੇ ਬੀਤੀ ਰਾਤ ਅਚਾਨਕ ਹੇਠਾਂ ਧੱਸ ਜਾਣ ਕਾਰਨ ਇਲਾਕੇ ਵਿਚ ਚਿੰਤਾ ਦਾ ਮਾਹੌਲ ਹੈ । ਇਸ ਘਟਨਾ ਕਾਰਨ ਪੁਲ ਦੀ ਸੜਕ ਵਿਚਕਾਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਇਸ ਵਿਚ ਡੂੰਘੀਆਂ ਤਰੇੜਾਂ ਆ ਗਈਆਂ ਹਨ ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੁਲ ’ਤੇ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ । ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਬੀਤੇ ਸਾਲ ਆਏ ਹੜ੍ਹਾਂ ਦੌਰਾਨ ਕਾਫੀ ਨੁਕਸਾਨਿਆ ਗਿਆ ਸੀ । ਇਸ ਤੋਂ ਬਾਅਦ ਸਬੰਧਿਤ ਵਿਭਾਗ ਵਲੋਂ ਇਸ ਦੀ ਮੁਰੰਮਤ ਕਰਵਾਈ ਗਈ ਸੀ ਪਰ ਬੀਤੀ ਰਾਤ ਪੁਲ ਦਾ ਇਕ ਹਿੱਸਾ ਦੁਬਾਰਾ ਹੇਠਾਂ ਧੱਸ ਜਾਣ ਕਾਰਨ ਵਿਭਾਗ ਵਲੋਂ ਪਹਿਲਾਂ ਕਰਵਾਏ ਗਏ ਕੰਮਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ । ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਿਤ ਵਿਭਾਗ ਹਰਕਤ ਵਿਚ ਆਇਆ ਤੇ ਉਨ੍ਹਾਂ ਵਲੋਂ ਪੁਲ ਨੂੰ ਆਰਜ਼ੀ ਤੌਰ ’ਤੇ ਠੀਕ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਤਸਵੀਰ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲ ਦੀ ਪੱਕੀ ਸੜਕ ਵਿਚਕਾਰੋਂ ਉੱਭਰ ਕੇ ਫਟ ਗਈ ਹੈ ਤੇ ਕੰਕਰੀਟ ਦੇ ਬਲਾਕ ਵੀ ਆਪਣੀ ਜਗ੍ਹਾ ਤੋਂ ਹਿੱਲ ਗਏ ਹਨ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਬਹਾਲ ਕਰਨ ਤੋਂ ਪਹਿਲਾਂ ਪੁਲ ਦੀ ਮਜ਼ਬੂਤੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।
ਪਿਛਲੀ ਖ਼ਬਰ ਦੀਵਾਲੀ ਤੇ ਛੱਠ ਪੂਜਾ ਦੇ ਮੱਦੇਨਜ਼ਰ ਜੀ.ਆਰ.ਪੀ. ਨੇ ਆਰ.ਪੀ.ਐਫ. ਨਾਲ ਸਾਂਝਾ ਸਰਚ ਅਪ੍ਰੇਸ਼ਨ ਚਲਾਇਆ ਅਗਲੀ ਖ਼ਬਰ ‘ ਪੱਤਰਕਾਰ ਤੇ ਰਾਸ਼ਟਰੀ ਸੁਰੱਖਿਆ, ਸਨਮਾਨ ਤੇ ਸੰਵਾਦ’ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।