06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਿੰਡ ਦਰਗਾਬਾਦ ’ਚ ਵਾਲੀਬਾਲ ਟੂਰਨਾਮੈਂਟ 15 ਨੂੰ

ਕੋਟਲੀ ਸੂਰਤ ਮੱਲ੍ਹੀ, 5 ਨਵੰਬਰ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਦਰਗਾਬਾਦ ’ਚ ਵਾਲੀਬਾਲ ਟੂਰਨਾਮੈਂਟ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਖੇਡ ਪ੍ਰੇਮੀਆਂ ਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਪ੍ਰਬੰਧਕ ਅਕਾਸ਼ ਸ਼ਰਮਾ ਦਰਗਾਬਾਦ ਤੇ ਸੋਨੂੰ ਪਟਵਾਰੀ ਮੰਮਣ ਨੇ ਦੱਸਿਆ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਣ ਤੇ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਡੇਰਾ ਬਾਬਾ ਨਾਨਕ ਦੇ ਪਿੰਡਾਂ ਅੰਦਰ ਇਕ ਵਾਲੀਬਾਲ ਲੀਗ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਬਲਾਕ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡ ਅੰਦਰ ਮੈਚ ਕਰਵਾਏ ਗਏ ਤੇ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਲਾਮਬੰਦ ਕੀਤਾ ਗਿਆ।

ਅਜੀਤ ਡੈਸਕ 06-11-2026
ਕੋਟਲੀ ਸੂਰਤ ਮੱਲ੍ਹੀ, 5 ਨਵੰਬਰ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਦਰਗਾਬਾਦ ’ਚ ਵਾਲੀਬਾਲ ਟੂਰਨਾਮੈਂਟ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਖੇਡ ਪ੍ਰੇਮੀਆਂ ਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਪ੍ਰਬੰਧਕ ਅਕਾਸ਼ ਸ਼ਰਮਾ ਦਰਗਾਬਾਦ ਤੇ ਸੋਨੂੰ ਪਟਵਾਰੀ ਮੰਮਣ ਨੇ ਦੱਸਿਆ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਣ ਤੇ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਡੇਰਾ ਬਾਬਾ ਨਾਨਕ ਦੇ ਪਿੰਡਾਂ ਅੰਦਰ ਇਕ ਵਾਲੀਬਾਲ ਲੀਗ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਬਲਾਕ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡ ਅੰਦਰ ਮੈਚ ਕਰਵਾਏ ਗਏ ਤੇ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਲਾਮਬੰਦ ਕੀਤਾ ਗਿਆ। ਲੀਗ ਦੇ ਆਖਰੀ ਪੜ੍ਹਾਅ ਦੇ ਫ਼ਾਈਨਲ ਮੈਚ 15 ਨਵੰਬਰ ਨੂੰ ਪਿੰਡ ਦਰਗਾਬਾਦ ਵਿਚ ਕਰਵਾਏ ਜਾ ਰਹੇ ਹਨ ਤੇ ਅੱਵਲ ਰਹਿਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।
ਪਿਛਲੀ ਖ਼ਬਰ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਹੋਣ ਕਰਕੇ ਕਈ ਟਿਊਬਵੈੱਲ ਮੋਟਰਾਂ ਦੀ ਬਿਜਲੀ ਬੰਦ ਅਗਲੀ ਖ਼ਬਰ ਸਨੈਪ ਫਾਊਂਡੇਸ਼ਨ ਵਲੋਂ ਪਰਵਾਨਾ ਧਰਮਸ਼ਾਲਾ ’ਚ ਮਾਂ ਦੁਰਗਾ ਦੀ ਅੱਧੀ ਰਾਤ ਦੀ ਚੌਕੀ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।