ਸਰਪੰਚ ਹਰਦੇਵ ਸਿੰਘ ਨਵਾਂ ਪਿੰਡ ਦੇ ਵੱਡੇ ਭਰਾ ਦੇ ਦਿਹਾਂਤ ’ਤੇ ਰਮਨਦੀਪ ਸਿੰਘ ਸੰਧੂ ਵਲੋਂ ਦੁੱਖ ਸਾਂਝਾ
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)- ਹਰਦੇਵ ਸਿੰਘ ਸਰਪੰਚ ਨਵਾਂ ਪਿੰਡ ਤਾਰਾਗੜ੍ਹ ਦੇ ਵੱਡੇ ਭਾਈ ਬਲਰਾਜ ਸਿੰਘ ਦੀ ਮੌਤ ’ਤੇ ਰਮਨਦੀਪ ਸਿੰਘ ਸੰਧੂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਾਥੀਆਂ ਸਮੇਤ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬਲਰਾਜ ਸਿੰਘ ਇਕ ਨੇਕ, ਇਮਾਨਦਾਰ ਤੇ ਬਹੁਤ ਮਿਹਨਤੀ ਇਨਸਾਨ ਸਨ, ਉਨ੍ਹਾਂ ਦਾ ਬੇਟਾ ਵਿਦੇਸ਼ ਵਿਚ ਚੰਗਾ ਕਾਰੋਬਾਰ ਕਰ ਰਿਹਾ ਹੈ।
ਅਜੀਤ ਡੈਸਕ
05-11-2026