29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗਲੀ ਦੇ ਨਿਰਮਾਣ ’ਚ ਕਿਸੇ ਪਾਰਟੀ ਦੇ ਹਲਕਾ ਇੰਚਾਰਜ ਦਾ ਕੋਈ ਯੋਗਦਾਨ ਨਹੀਂ -ਅਸ਼ੋਕ ਚੌਧਰੀ

ਦੀਨਾਨਗਰ, 28 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਨਗਰ ਕੌਂਸਲ ਦੀਨਾਨਗਰ ਦੁਆਰਾ ਵਾਰਡ ਨੰਬਰ-10 ਵਿਚ ਪੈਂਦੀ ਐਚ. ਪੀ.

ਅਜੀਤ ਡੈਸਕ 29-10-2026
ਦੀਨਾਨਗਰ, 28 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਨਗਰ ਕੌਂਸਲ ਦੀਨਾਨਗਰ ਦੁਆਰਾ ਵਾਰਡ ਨੰਬਰ-10 ਵਿਚ ਪੈਂਦੀ ਐਚ.ਪੀ. ਗੈਸ ਏਜੰਸੀ ਵਾਲੀ ਮੁੱਖ ਗਲੀ ਦੇ ਨਿਰਮਾਣ ਕਾਰਜ ਦਾ ਉਦਘਾਟਨ ਵਿਧਾਇਕਾ ਅਰੁਣਾ ਚੌਧਰੀ ਦੇ ਪਤੀ ਤੇ ਸੀਨੀਅਰ ਕਾਂਗਰਸ ਆਗੂ ਅਸ਼ੋਕ ਚੌਧਰੀ ਵਲੋਂ ਗਲੀ ਦੀਆਂ ਮਹਿਲਾਵਾਂ ਤੋਂ ਕਰਵਾਇਆ ਗਿਆ । ਉਦਘਾਟਨ ਤੋਂ ਬਾਅਦ ਗੱਲਬਾਤ ਕਰਦਿਆਂ ਅਸ਼ੋਕ ਚੌਧਰੀ ਨੇ ਕਿਹਾ ਕਿ ਲੋਕ ਹੁਣ ਬੜੇ ਸਿਆਣੇ ਹੋ ਚੁੱਕੇ ਹਨ ਅਤੇ ਝੂਠ ਤੇ ਸੱਚ ਦਾ ਨਿਤਾਰਾ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ । ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲਿਫ਼ਾਫ਼ੇਬਾਜ਼ੀ ਦੀ ਰਾਜਨੀਤੀ ਬਹੁਤੀ ਦੇਰ ਨਹੀਂ ਚੱਲਦੀ ਹੈ ਤੇ ਗਲੀ ਦੇ ਨਿਵਾਸੀਆਂ ਨੇ ਇਹ ਖ਼ੁਦ ਹੀ ਦੱਸ ਦਿੱਤਾ ਹੈ ਕਿ ਇਹ ਗਲੀ ਵਿਧਾਇਕਾ ਅਰੁਣਾ ਚੌਧਰੀ ਦੇ ਯਤਨਾਂ ਨਾਲ ਹੀ ਬਣੀ ਹੈ ਅਤੇ ਇਸ ਵਿਚ ਕਿਸੇ ਵੀ ਪਾਰਟੀ ਦੇ ਹਲਕਾ ਇੰਚਾਰਜ ਦਾ ਕੋਈ ਯੋਗਦਾਨ ਨਹੀਂ ਹੈ । ਅਸ਼ੋਕ ਚੌਧਰੀ ਨੇ ਦੱਸਿਆ ਕਿ ਗਲੀ ਦੀ ਚੌੜਾਈ 20 ਫੁੱਟ ਹੋਵੇਗੀ ਅਤੇ ਇਸ ਦੇ ਨਿਰਮਾਣ ’ਤੇ 8.25 ਲੱਖ ਰੁਪਏ ਦੀ ਲਾਗਤ ਆਵੇਗੀ । ਇਸ ਮੌਕੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਕੌਂਸਲਰ ਅਜੇ ਕੁਮਾਰ ਸਟਾਰ, ਪ੍ਰਵੀਨ ਕੁਮਾਰ ਲਾਡੀ, ਕੌਂਸਲਰ ਡਾ: ਦੀਪਕ ਨਿਸ਼ਚਲ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸੜਕਾਂ ’ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਵਧ ਰਹੇ ਹਾਦਸੇ-ਲੈਕ: ਜੋਗਿੰਦਰਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।