19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਿਆਸੀ ਪਾਰਟੀਆਂ ਧਾਰਮਿਕ ਅਸਥਾਨਾਂ, ਸਕੂਲਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ’ਤੇ ਫਲੈਕਸ ਬੋਰਡ ’ਤੇ ਇਸ਼ਤਿਹਾਰ ਨਾ ਲਗਾਉਣ- ਕੈਪਟਨ ਰਿਆੜ

ਹਰਚੋਵਾਲ, 18 ਅਕਤੂਬਰ (ਭਾਮ/ਢਿੱਲੋਂ)-ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਕੈਪਟਨ ਧਰਮਿੰਦਰ ਸਿੰਘ, ਸਰਪੰਚ ਹਰਚੋਵਾਲ ਨੇ ਕਿਹਾ ਕਿ ਸਿਆਸੀ ਗਤੀਵਿਧੀਆਂ ਦੌਰਾਨ ਧਾਰਮਿਕ ਅਸਥਾਨਾਂ, ਸਕੂਲਾਂ, ਸ਼ਹੀਦਾਂ ਦੀਆਂ ਯਾਦਗਾਰਾਂ, ਸਾਈਨ ਬੋਰਡਾਂ ਤੇ ਪਿੰਡਾਂ ਦੇ ਨਾਂਅ ਲਿਖੇ ਸਵਾਗਤੀ ਬੋਰਡਾਂ ਉੱਪਰ ਫਲੈਕਸ ਬੋਰਡ ਜਾਂ ਸਿਆਸੀ ਇਸ਼ਤਿਹਾਰ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਾਡੀ ਆਸਥਾ ਦੇ ਪ੍ਰਤੀਕ ਹਨ, ਸਕੂਲ ਸਿੱਖਿਆ ਦੇ ਮੰਦਿਰ ਹਨ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਾਨੂੰ ਦੇਸ਼ ਅਤੇ ਸਮਾਜ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੀਆਂ ਹਨ।

ਅਜੀਤ ਡੈਸਕ 19-10-2026
ਹਰਚੋਵਾਲ, 18 ਅਕਤੂਬਰ (ਭਾਮ/ਢਿੱਲੋਂ)-ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਕੈਪਟਨ ਧਰਮਿੰਦਰ ਸਿੰਘ, ਸਰਪੰਚ ਹਰਚੋਵਾਲ ਨੇ ਕਿਹਾ ਕਿ ਸਿਆਸੀ ਗਤੀਵਿਧੀਆਂ ਦੌਰਾਨ ਧਾਰਮਿਕ ਅਸਥਾਨਾਂ, ਸਕੂਲਾਂ, ਸ਼ਹੀਦਾਂ ਦੀਆਂ ਯਾਦਗਾਰਾਂ, ਸਾਈਨ ਬੋਰਡਾਂ ਤੇ ਪਿੰਡਾਂ ਦੇ ਨਾਂਅ ਲਿਖੇ ਸਵਾਗਤੀ ਬੋਰਡਾਂ ਉੱਪਰ ਫਲੈਕਸ ਬੋਰਡ ਜਾਂ ਸਿਆਸੀ ਇਸ਼ਤਿਹਾਰ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਾਡੀ ਆਸਥਾ ਦੇ ਪ੍ਰਤੀਕ ਹਨ, ਸਕੂਲ ਸਿੱਖਿਆ ਦੇ ਮੰਦਿਰ ਹਨ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਾਨੂੰ ਦੇਸ਼ ਅਤੇ ਸਮਾਜ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੀਆਂ ਹਨ। ਇਨ੍ਹਾਂ ਸਥਾਨਾਂ ਦਾ ਸਤਿਕਾਰ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਕੈਪਟਨ ਧਰਮਿੰਦਰ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਪਣੇ ਪ੍ਰਚਾਰ ਲਈ ਨਿਰਧਾਰਤ ਥਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰਕਾਰੀ ਜਾਂ ਜਨਤਕ ਸਾਈਨ ਬੋਰਡਾਂ ਉੱਪਰ ਇਸ਼ਤਿਹਾਰ ਲਗਾਉਣ ਨਾਲ ਲੋਕਾਂ ਨੂੰ ਰਸਤੇ ਤੇ ਸਥਾਨਾਂ ਦੀ ਪਛਾਣ ਕਰਨ ਵਿਚ ਮੁਸ਼ਕਲ ਆ ਸਕਦੀ ਹੈ। ਇਸ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਸਤਿਕਾਰ, ਸੂਝ-ਬੂਝ ਤੇ ਸਮਾਜਿਕ ਜ਼ਿੰਮੇਵਾਰੀ ਦਾ ਸਬੂਤ ਦੇਣ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ, ਵਰਕਰਾਂ ਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧਾਰਮਿਕ ਸਥਾਨਾਂ, ਵਿਦਿਅਕ ਸੰਸਥਾਵਾਂ, ਸ਼ਹੀਦਾਂ ਦੀਆਂ ਯਾਦਗਾਰਾਂ ਤੇ ਜਨਤਕ ਸੰਪਤੀ ਦੀ ਮਰਿਆਦਾ ਕਾਇਮ ਰੱਖਣ। ਸਿਆਸੀ ਵਿਚਾਰਧਾਰਾਵਾਂ ਵੱਖ-ਵੱਖ ਹੋ ਸਕਦੀਆਂ ਹਨ, ਪਰ ਸਮਾਜਿਕ ਸਦਭਾਵਨਾ ਤੇ ਸਾਂਝੇ ਵਿਰਸੇ ਦਾ ਸਤਿਕਾਰ ਸਾਰਿਆਂ ਲਈ ਬਰਾਬਰ ਮਹੱਤਵ ਰੱਖਦਾ ਹੈ। ਕੈਪਟਨ ਧਰਮਿੰਦਰ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਕਿਸੇ ਸਿਆਸੀ ਪਾਰਟੀ ਦਾ ਵਿਰੋਧ ਕਰਨਾ ਨਹੀਂ, ਸਗੋਂ ਸਮਾਜ ਵਿਚ ਸਤਿਕਾਰ, ਸਫ਼ਾਈ ਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ 21, 22 ਅਕਤੂਬਰ ਨੂੰ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਦੇ ਸਮਰਥਨ ਦਾ ਐਲਾਨ-ਸੁਰਿੰਦਰ ਪੱਪੂ ਅਗਲੀ ਖ਼ਬਰ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਖ-ਵੱਖ ਪਿੰਡਾਂ ’ਚ ਜਾ ਕੇ ਕਾਂਗਰਸੀ ਪੰਚਾਂ-ਸਰਪੰਚਾਂ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।