19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਹੁਰੇ ਪਰਿਵਾਰ ਵਲੋਂ ਜਵਾਈ ਦੀ ਕੀਤੀ ਕੁੱਟਮਾਰ, 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)–ਸਹੁਰੇ ਪਰਿਵਾਰ ਵਲੋਂ ਜਵਾਈ ਦੀ ਕੀਤੀ ਕੁੱਟਮਾਰ ਦੇ ਮਾਮਲੇ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਸਹੁਰੇ ਪਰਿਵਾਰ ਦੇ ਮੈਂਬਰਾਂ ਸਮੇਤ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਾਬਾਬਿਧੀ ਚੰਦ ਕਲੋਨੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਸਾਲ 2023 ਵਿਚ ਉਹ ਮਿਹਨਤ ਮਜ਼ਦੂਰੀ ਕਰਨ ਲਈ ਵਿਦੇਸ਼ ਚਲਾ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਪਤਨੀ ਉਸ ਦੀ ਮਾਤਾ ਨਾਲ ਝਗੜਾ ਕਰਨ ਲੱਗ ਪਈ.

ਅਜੀਤ ਡੈਸਕ 19-10-2026
ਤਰਨ ਤਾਰਨ, 18 ਅਕਤੂਬਰ (ਹਰਿੰਦਰ ਸਿੰਘ)–ਸਹੁਰੇ ਪਰਿਵਾਰ ਵਲੋਂ ਜਵਾਈ ਦੀ ਕੀਤੀ ਕੁੱਟਮਾਰ ਦੇ ਮਾਮਲੇ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਸਹੁਰੇ ਪਰਿਵਾਰ ਦੇ ਮੈਂਬਰਾਂ ਸਮੇਤ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਾਬਾਬਿਧੀ ਚੰਦ ਕਲੋਨੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਸਾਲ 2023 ਵਿਚ ਉਹ ਮਿਹਨਤ ਮਜ਼ਦੂਰੀ ਕਰਨ ਲਈ ਵਿਦੇਸ਼ ਚਲਾ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਪਤਨੀ ਉਸ ਦੀ ਮਾਤਾ ਨਾਲ ਝਗੜਾ ਕਰਨ ਲੱਗ ਪਈ. ਉਸ ਨੂੰ ਵਿਦੇਸ਼ ਵਿਚ ਰਹਿੰਦਿਆ ਪਤਾ ਲੱਗਾ ਕਿ ਉਸ ਦੀ ਪਤਨੀ ਗਲਤ ਸੰਗਤ ਵਿਚ ਪੈ ਗਈ ਹੈ, ਜਿਸ ਦੇ ਚੱਲਦਿਆਂ ਉਸ ਨੇ ਆਪਣੇ ਘਰ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾ ਦਿੱਤੇ, ਜਿਸ ਕਰਕੇ ਉਸ ਦੀ ਪਤਨੀ ਹੋਰ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਅਤੇ ਘਰ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣ ਕਰਕੇ ਉਸ ਦੀ ਪਤਨੀ ਹਰ ਰੋਜ਼ ਘਰ ਵਿਚ ਲੜਾਈ ਝਗੜਾ ਕਲੇਸ਼ ਕਰਨ ਲੱਗ ਪਈ। ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਹੋਣ ਕਰਕੇ ਉਹ ਵਾਪਸ ਪਿੰਡ ਆ ਗਿਆ ਅਤੇ ਕਪੂਰਥਲਾ ਚੌਂਕ ਗੋਇੰਦਵਾਲ ਸਾਹਿਬ ਵਿਖੇ ਵੈਲਡਿੰਗ ਦਾ ਕੰਮ ਕਰਨ ਲੱਗ ਪਿਆ ਅਤੇ ਉਸ ਦੀ ਪਤਨੀ ਹੁਣ ਤੱਕ ਵੱਡੇ ਲੜਕੇ ਨਾਲ ਲੈ ਕੇ ਪੇਕੇ ਪਰਿਵਾਰ ਵਿਚ ਰਹਿ ਰਹੀ ਹੈ। ਮਿਤੀ 6 ਅਕਤੂਬਰ 2026 ਵਕਤ ਕਰੀਬ 1 ਵਜੇ ਦੁਪਿਹਰ ਉਹ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਤਾ ਉਸ ਦਾ ਸੁਹਰਾ ਬਲਵਿੰਦਰ ਸਿੰਘ, ਸੱਸ ਗੁਰਮੀਤ ਕੌਰ, ਪਤਨੀ ਰਮਜੋਤ ਕੌਰ ਅਤੇ ਉਸ ਦੀ ਸਾਲੀ ਰਾਜਵਿੰਦਰ, ਜੋ ਕਾਰ ’ਤੇ ਸਵਾਰ ਹੋ ਕੇ ਆਏ ਅਤੇ ਇਨ੍ਹਾਂ ਦੇ ਨਾਲ ਆਏ ਸੁਖਚੈਨ ਸਿੰਘ ਸਮੇਤ ਲੋਹੇ ਦੀ ਰਾਡ, ਕੁਲਵਿੰਦਰ ਸਿੰਘ ਸਮੇਤ ਬੇਸਬਾਲ ਅਤੇ ਲਾਡੀ ਸਮੇਤ ਡਾਂਗ, ਜੋ ਕਿ ਉਸ ਦੇ ਗੁਆਢੀ ਹਨ ਅਤੇ ਦੋ ਸਕੂਟਰੀਆਂ ’ਤੇ ਸਵਾਰ ਹੋ ਕੇ ਉਸ ਦੇ ਸੁਹਰੇ ਪਰਿਵਾਰ ਨਾਲ ਉਸ ਦੀ ਦੁਕਾਨ ’ਤੇ ਆਏ ਅਤੇ ਉਸ ਦੇ ਸੁਹਰੇ ਅਤੇ ਸੱਸ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਓ ਸਤਪਾਲ ਸਿੰਘ ਨੂੰ, ਉਸ ਦੀ ਲੜਕੀ ਨੂੰ ਤਲਾਕ ਨਾ ਦੇਣ ਦਾ ਮਜਾ ਚਖਾ ਦਿਓ। ਇਨ੍ਹਾਂ ਸਾਰਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਆਂਢ ਗੁਆਂਢ ਅਤੇ ਰਾਹਗੀਰਾਂ ਨੇ ਉਸ ਨੂੰ ਉਨ੍ਹਾਂ ਪਾਸੋਂ ਛੁਡਵਾ ਦਿੱਤਾ। ਉਸ ਦਿਨ ਦੁਪਹਿਰ 2:50 ਵਜੇ ਮੈਂ ਆਪਣੇ ਦੋਸਤ ਹਰਵਿੰਦਰ ਸਿੰਘ ਨਾਲ ਲੈ ਕੇ ਆਪਣੇ ਲੜਕੇ ਕਰਨਬੀਰ ਸਿੰਘ ਸਕੂਲ ਤੋ ਲੈ ਕੇ ਵਾਪਸ ਘਰ ਆ ਗਿਆ ਸੀ ਤਾਂ ਰਸਤੇ ਵਿਚ ਸੁਖਚੈਨ ਸਿੰਘ ਸਮੇਤ ਲੋਹੇ ਦੀ ਰਾਡ ਅਤੇ ਉਸਦੀ ਪਤਨੀ ਤੇ ਜੱਸ, ਕੁਲਵਿੰਦਰ ਸਿੰਘ ਸਮੇਤ ਬੇਸਬਾਲ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ, ਲਾਡੀ ਸਮੇਤ ਡਾਂਗ ਅਤੇ ਔਰਤਾਂ, ਜਿੰਨਾਂ ਦੇ ਹੱਥਾਂ ਵਿਚ ਸੋਟੇ ਸਨ ਅਤੇ ਸੁਖਚੈਨ ਸਿੰਘ ਨੇ ਅਪਣੀ ਗੱਡੀ ਮੇਰੀ ਸਕੂਟਰੀ ਦੇ ਅੱਗੇ ਕਰ ਦਿੱਤੀ ਅਤੇ ਸਾਨੂੰ ਜ਼ਮੀਨ ’ਤੇ ਸੁੱਟ ਦਿੱਤਾ ਤੇ ਫਿਰ ਕੁੱਟਮਾਰ ਕੀਤੀ। ਇਸ ਸੰਬੰਧੀ ਏ.ਅਸ.ਆਈ. ਅਰਜਨ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਬਲਵਿੰਦਰ ਸਿੰਘ, ਗੁਰਮੀਤ ਕੌਰ, ਰਮਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ, ਰਾਜਵਿੰਦਰ ਕੌਰ ਵਾਸੀਆਨ ਧਰਦੇਅ ਤਹਿਸੀਲ ਬਾਬਾ ਬਕਾਲਾ, ਸੁਖਚੈਨ ਸਿੰਘ, ਜੱਸ ਪਤਨੀ ਸੁਖਚੈਨ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ, ਲਾਡੀ ਵਾਸੀਆਨ ਗੋਇੰਦਵਾਲ ਸਾਹਿਬ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾ... ਅਗਲੀ ਖ਼ਬਰ ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਦੋ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।