17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜਬਲਪੁਰ ਵਿਖੇ ਰਾਸ਼ਟਰੀ ਪੱਧਰ ਦੀ ਬਾਕਸਿੰਗ ਚੈਂਪੀਅਨਸ਼ਿਪ ’ਚ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਖਿਡਾਰੀਆਂ ਨੇ ਮਾਰੀਆਂ ਮੱਲ੍ਹਾਂ

ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਆਈ. ਸੀ.

’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਰਾਸ਼ਟਰ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨਾਲ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਤੇ ਹੋਰ। ਅਜੀਤ ਤਸਵੀਰ 17-10-2026
ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਆਈ.ਸੀ.ਐਸ.ਈ. ਤੇ ਆਈ.ਐਸ.ਸੀ. ਬੋਰਡ ਤੋਂ ਮਾਨਤਾ ਪ੍ਰਾਪਤ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਲਈ ਇਹ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਖਿਡਾਰੀਆਂ ਨੇ ਜਬਲਪੁਰ ਵਿਖੇ ਹੋਈ ਰਾਸ਼ਟਰੀ ਪੱਧਰ ਦੀ ਬਾਕਸਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ (ਸਾਬਕਾ ਡਿਪਟੀ ਡੀ.ਈ.ਓ.) ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ’ਚ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਮਿਹਨਤ, ਲਗਨ, ਹੌਂਸਲੇ ਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰਨਾਂ ’ਚ ਸੋਨੇ ਦੇ ਤਮਗੇ ਜੈਸਮੀਨ ਅੰਡਰ-17, ਕੋਮਲਪ੍ਰੀਤ ਕੌਰ ਅੰਡਰ-17, ਚਾਂਦੀ ਦੇ ਤਮਗੇ ਇਸ਼ਮੀਤ ਕੌਰ ਅੰਡਰ-14, ਗੁਰਲੀਨ ਕੌਰ ਅੰਡਰ-14 ਵਰਗ ਅਤੇ ਕਾਂਸੀ ਦਾ ਤਮਗਾ ਪਵਨਪ੍ਰੀਤ ਕੌਰ ਅੰਡਰ-17 ਵਰਗ ਵਿਜ ਪ੍ਰਾਪਤ ਕੀਤੇ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਨਾਲ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਅਤੇ ਅਧਿਆਪਕਾਂ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸੋਨ ਤਮਗੇ ਜੇਤੂ ਖਿਡਾਰਨਾਂ ਜੈਸਮੀਨ ਕੌਰ ਤੇ ਕੋਮਲਪ੍ਰੀਤ ਕੌਰ ਦੋ ਖਿਡਾਰਨਾਂ ਦੀ ਚੋਣ ਮਨੀਪੁਰ ਵਿਖੇ ਹੋਣ ਜਾ ਰਹੀਆਂ ਫੈਡਰੇਸ਼ਨ ਖੇਡਾਂ ਲਈ ਕੀਤੀ ਗਈ ਹੈ, ਜੋ ਕਿ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਫਲਤਾ ਖਿਡਾਰਨਾਂ ਦੀ ਸਖ਼ਤ ਮਿਹਨਤ, ਕੋਚਾਂ ਦੀ ਯੋਗ ਅਗਵਾਈ ਅਤੇ ਸਕੂਲ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਨਤੀਜਾ ਹੈ। ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ’ਚ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਦਿੰਦਾ ਰਹੇਗਾ। ਸਕੂਲ ਆਪਣੇ ਇਨ੍ਹਾਂ ਹੋਣਹਾਰ ਖਿਡਾਰੀਆਂ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਾ ਹੈ ਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐਡਵੋਕੇਟ ਬਸ਼ਿੰਦਰਪਾਲ ਸਿੰਘ (ਸ਼ੈਰੀ ਮੱਲਿਆਂਵਾਲ), ਮਦਰ ਆਫ ਦੀ ਇੰਸਟੀਟਿਊਸ਼ਨ ਸਤਿੰਦਰਪਾਲ ਕੌਰ, ਉਪ ਚੇਅਰਪਰਸਨ ਡਾ. ਸੰਦੀਪ ਕੌਰ, ਪ੍ਰਿੰਸੀਪਲ ਸਬੀਨਾ ਸਿੰਘ ਅਤੇ ਬਾਕਸਿੰਗ ਕੋਚ ਹਰਪ੍ਰੀਤ ਕੌਰ ਮੌਜੂਦ ਸਨ।
ਪਿਛਲੀ ਖ਼ਬਰ ਡਾਕਟਰ ਰਾਜੀਵ ਖੋਸਲਾ ਨੇ ਸਰਕਾਰੀ ਕਾਲਜ ਲਾਧੂਪੁਰ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਕਰਮਚਾਰੀ ਦਲ ਦੇ ਅਰੁਣ ਕੁਮਾਰ ਨੇ ਤਰੱਕੀ ਹੋਣ ’ਤੇ ਸਬ ਸਟੇਸ਼ਨ ਬਿਜਲੀਵਾਲ ਵਿਖੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।