17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕਰਮਚਾਰੀ ਦਲ ਦੇ ਅਰੁਣ ਕੁਮਾਰ ਨੇ ਤਰੱਕੀ ਹੋਣ ’ਤੇ ਸਬ ਸਟੇਸ਼ਨ ਬਿਜਲੀਵਾਲ ਵਿਖੇ ਅਹੁਦਾ ਸੰਭਾਲਿਆ

ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਅਹੁਦੇਦਾਰ ਅਰੁਣ ਕੁਮਾਰ, ਜੋ ਆਰ. ਟੀ.

ਅਜੀਤ ਡੈਸਕ 17-10-2026
ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਅਹੁਦੇਦਾਰ ਅਰੁਣ ਕੁਮਾਰ, ਜੋ ਆਰ.ਟੀ.ਐਮ. ਵਜੋਂ 66 ਕੇ.ਵੀ. ਸਿਵਲ ਹਸਪਤਾਲ ਵਿਖੇ ਕੰਮ ਕਰ ਰਹੇ ਸਨ, ਅੱਜ ਤਰੱਕੀ ਹੋਣ ਉਪਰੰਤ ਬਿਜਲੀਵਾਲ ਸਬ ਸਟੇਸ਼ਨ ਵਿਖੇ ਆਪਣੇ ਸਾਥੀਆਂ ਸਮੇਤ ਬਤੌਰ ਏ.ਐਸ.ਐਸ.ਏ. ਵਜੋਂ ਅਹੁਦਾ ਸੰਭਾਲਿਆ। ਅਰੁਣ ਕੁਮਾਰ ਦੀ ਇਸ ਤਰੱਕੀ ’ਤੇ ਸਾਥੀ ਕਰਮਚਾਰੀਆਂ ਤੇ ਰਿਸ਼ਤੇਦਾਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਅਰੁਣ ਕੁਮਾਰ ਨੇ ਏ.ਐਸ.ਐਸ.ਏ. ਬਣਨ ’ਤੇ ਸੂਬਾ ਪ੍ਰਧਾਨ ਰਵੇਲ ਸਿੰਘ ਸਮੇਤ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ, ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁੱਟਰ ਤੇ ਇੰਜ. ਸੁਰਜੀਤ ਸਿੰਘ ਅਮਰਗੜ੍ਹ ਸਮੇਤ ਪੂਰੀ ਜਥੇਬੰਦੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਜਥੇਬੰਦੀ ਕਰਮਚਾਰੀ ਦਲ ਦਾ ਧੰਨਵਾਦ ਕਰਦੇ ਹਨ, ਜਿਨਾਂ ਨੇ ਹਰ ਕਦਮ ’ਤੇ ਸਾਥ ਦਿੱਤਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ, ਦਿਲਬਾਗ ਸਿੰਘ ਬੁੱਟਰ, ਪ੍ਰਧਾਨ ਰਵਿੰਦਰ ਸਿੰਘ ਬੁੱਟਰ, ਨਵਨੀਤ ਸਿੰਘ, ਮਨਿੰਦਰਪਾਲ ਸਿੰਘ, ਰਣਜੀਤ ਸਿੰਘ ਆਰ.ਟੀ.ਐਮ. ਹਰਜੀਤ ਸਿੰਘ ਆਰ.ਟੀ.ਐਮ. ਮਨਦੀਪ ਸਿੰਘ, ਮੁਨੀਸ਼ ਕੁਮਾਰ, ਸਤਨਾਮ ਸਿੰਘ ਮੰਡਲ ਪ੍ਰਧਾਨ, ਰਕੇਸ਼ ਕੁਮਾਰ ਲ.ਮ., ਰਾਘਵ ਸ਼ਰਮਾ ਐਸ.ਐਸ.ਏ., ਸੁਖਦੇਵ ਸਿੰਘ ਐਸ.ਐਸ.ਓ. ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਬਲਪੁਰ ਵਿਖੇ ਰਾਸ਼ਟਰੀ ਪੱਧਰ ਦੀ ਬਾਕਸਿੰਗ ਚੈਂਪੀਅਨਸ਼ਿਪ ’ਚ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਖਿਡਾਰੀਆਂ ਨੇ ਮਾ... ਅਗਲੀ ਖ਼ਬਰ ਪਾਵਰਕਾਮ ਦੀਆਂ ਸਬ ਡਵੀਜ਼ਨਾਂ ਦਾ ਮੰਦਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।