16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬੇਮੌਸਮੀ ਬਰਸਾਤ ਕਾਰਨ ਘੋਹ ਦਾਣਾ ਮੰਡੀ ’ਚ ਭਰਿਆ ਪਾਣੀ

ਸ਼ਾਹਪੁਰ ਕੰਢੀ, 15 ਅਕਤੂਬਰ (ਰਣਜੀਤ ਸਿੰਘ)-ਅੱਜ ਸਵੇਰੇ ਹੋਈ ਬਰਸਾਤ ਕਾਰਨ ਘੋਹ ਮੰਡੀ ਵਿਚ ਪਾਣੀ ਭਰ ਗਿਆ ਤੇ ਜੋ ਕਿਸਾਨ ਆਪਣੀ ਝੋਨੇ ਦੀ ਫਸਲ ਵੇਚਣ ਲਈ ਮੰਡੀ ਵਿਚ ਲੈ ਕੇ ਆਏ ਸਨ, ਉਹ ਪਾਣੀ ਵਿਚ ਡੁੱਬ ਗਈ। ਜਿਸ ਕਾਰਨ ਫਸਲ ਖਰਾਬ ਹੋਣ ਦਾ ਖਤਰਾ ਬਣ ਗਿਆ।

ਅਜੀਤ ਡੈਸਕ 16-10-2026
ਸ਼ਾਹਪੁਰ ਕੰਢੀ, 15 ਅਕਤੂਬਰ (ਰਣਜੀਤ ਸਿੰਘ)-ਅੱਜ ਸਵੇਰੇ ਹੋਈ ਬਰਸਾਤ ਕਾਰਨ ਘੋਹ ਮੰਡੀ ਵਿਚ ਪਾਣੀ ਭਰ ਗਿਆ ਤੇ ਜੋ ਕਿਸਾਨ ਆਪਣੀ ਝੋਨੇ ਦੀ ਫਸਲ ਵੇਚਣ ਲਈ ਮੰਡੀ ਵਿਚ ਲੈ ਕੇ ਆਏ ਸਨ, ਉਹ ਪਾਣੀ ਵਿਚ ਡੁੱਬ ਗਈ। ਜਿਸ ਕਾਰਨ ਫਸਲ ਖਰਾਬ ਹੋਣ ਦਾ ਖਤਰਾ ਬਣ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਈ ਬਰਸਾਤ ਕਾਰਨ ਵੀ ਮੰਡੀ ਵਿਚ ਪਾਣੀ ਇਕੱਠਾ ਹੋ ਗਿਆ ਤੇ ਕਈ ਕਿਸਾਨਾਂ ਦਾ ਝੋਨਾ ਰੁੜ ਗਿਆ। ਇਹ ਮੰਡੀ ਦਾ ਫਰਸ਼ ਕੱਚਾ ਹੈ ਤੇ ਇਹ ਮੰਡੀ ਸੜਕ ਤੋਂ ਨੀਵੀਂ ਹੋਣ ਕਾਰਨ ਇਸ ਵਿਚ ਪਾਣੀ ਭਰ ਜਾਂਦਾ ਹੈ। ਕਿਸਾਨ ਆਪਣੀ ਫਸਲ ਭਿਜਣ ਕਾਰਨ ਚਿੰਤਾ ਦੇ ਆਲਮ ਵਿਚ ਡੁੱਬੇ ਹਨ। ਮੰਡੀ ’ਚ ਵਾਰ ਵਾਰ ਪਾਣੀ ਭਰ ਜਾਣ ਨਾਲ ਮੰਡੀ ਪ੍ਰਬੰਧਾਂ ’ਤੇ ਸਵਾਲ ਖੜੇ ਹੁੰਦੇ ਹਨ। ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਮੰਡੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਮੰਡੀ ਨੂੰ ਸੜਕ ਤੋਂ ਉੱਚਾ ਕਰੇ ਤਾਂ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋ ਸਕੇ, ਜਿਸ ਨਾਲ ਜੋ ਕਿਸਾਨ ਫਸਲ ਲੈ ਕੇ ਆਉਂਦੇ ਹਨ ਉਸ ਦੀ ਵਿਕਰੀ ਜਲਦੀ ਹੋ ਸਕੇ।
ਪਿਛਲੀ ਖ਼ਬਰ ਪੰਜਾਬ ਬੰਦ ਦੇ ਮੱਦੇਨਜ਼ਰ ਜੀ.ਆਰ.ਪੀ ਤੇ ਆਰ.ਪੀ.ਐੱਫ ਵਲੋਂ ਰੇਲਵੇ ਸਟੇਸ਼ਨਾਂ ’ਤੇ ਸਰਚ ਆਪਰੇਸ਼ਨ ਅਗਲੀ ਖ਼ਬਰ ਪੰਜਾਬ ਬੰਦ ਦਾ ਪਠਾਨਕੋਟ ’ਚ ਨਹੀਂ ਦਿਖਿਆ ਅਸਰ, ਜਨਜੀਵਨ ਆਮ ਵਾਂਗ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।