16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ਬੰਦ ਦਾ ਪਠਾਨਕੋਟ ’ਚ ਨਹੀਂ ਦਿਖਿਆ ਅਸਰ, ਜਨਜੀਵਨ ਆਮ ਵਾਂਗ ਰਿਹਾ

ਪਠਾਨਕੋਟ, 15 ਅਕਤੂਬਰ (ਸੁਮਿਤ)-ਪੰਜਾਬ ਬੰਦ ਦਾ ਪਠਾਨਕੋਟ ’ਚ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਸ਼ਹਿਰ ਵਿਚ ਜਨਜੀਵਨ ਆਮ ਵਾਂਗ ਰਿਹਾ। ਬਾਜ਼ਾਰਾਂ ਤੇ ਪ੍ਰਮੁੱਖ ਇਲਾਕਿਆਂ ’ਚ ਆਮ ਗਤੀਵਿਧੀਆਂ ਜਾਰੀ ਰਹੀਆਂ।

ਅਜੀਤ ਡੈਸਕ 16-10-2026
ਪਠਾਨਕੋਟ, 15 ਅਕਤੂਬਰ (ਸੁਮਿਤ)-ਪੰਜਾਬ ਬੰਦ ਦਾ ਪਠਾਨਕੋਟ ’ਚ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਸ਼ਹਿਰ ਵਿਚ ਜਨਜੀਵਨ ਆਮ ਵਾਂਗ ਰਿਹਾ। ਬਾਜ਼ਾਰਾਂ ਤੇ ਪ੍ਰਮੁੱਖ ਇਲਾਕਿਆਂ ’ਚ ਆਮ ਗਤੀਵਿਧੀਆਂ ਜਾਰੀ ਰਹੀਆਂ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਨਜ਼ਰ ਆਇਆ ਤੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖੀ ਗਈ। ਇਸ ਸਬੰਧੀ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਜਾਂ ਸ਼ਿਕਾਇਤ ਜਾਂ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਸ਼ਾਂਤੀ ਵਿਵਸਥਾ ਕਾਇਮ ਰੱਖਣ ਲਈ ਵਚਨਬੱਧ ਹੈ। ਪੁਲਿਸ ਅਧਿਕਾਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਤੇ ਕਿਸੇ ਵੀ ਸਮੱਸਿਆ ਜਾਂ ਅਣਸੁਖਾਵੀਂ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਜੋ ਸਮੇਂ ਸਿਰ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਫਿਲਹਾਲ ਪਠਾਨਕੋਟ ਵਿਚ ਪੰਜਾਬ ਬੰਦ ਦਾ ਕੋਈ ਖ਼ਾਸ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਤੇ ਸਥਿਤੀ ਨੂੰ ਆਮ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
ਪਿਛਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਘੋਹ ਦਾਣਾ ਮੰਡੀ ’ਚ ਭਰਿਆ ਪਾਣੀ ਅਗਲੀ ਖ਼ਬਰ ਨਿਹੰਗ ਸਿੰਘ ਨੇ ਬਾਜ਼ਾਰ ’ਚ ਕਾਰ ਖੜੀ ਕਰਕੇ ਪੰਜਾਬ ਬੰਦ ਦੇ ਸਹਿਯੋਗ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।