15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰਾਮ ਜਾਨਕੀ ਨਾਟਕ ਕਲੱਬ ’ਚ ਹਵਨ ਪੂਜਨ ਨਾਲ ਸ੍ਰੀ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ

ਪਠਾਨਕੋਟ, 14 ਅਕਤੂਬਰ (ਸੁਮਿਤ)-ਰਾਮ ਜਾਨਕੀ ਨਾਟਕ ਕਲੱਬ ਰਾਜਿੰਦਰ ਨਗਰ ਚਾਰ ਮਰਲਾ ਕੁਆਰਟਰ ਵਲੋਂ ਹਵਨ-ਪੂਜਨ ਕਰਵਾਉਣ ਉਪਰੰਤ ਭਗਵਾਨ ਸ੍ਰੀ ਰਾਮ ਦੀ ਲੀਲ੍ਹਾ ਦਾ ਸ਼ੁੱਭ ਆਰੰਭ ਪੂਰੀ ਸ਼ਰਧਾ ਤੇ ਭਗਤੀ ਭਾਵਨਾ ਨਾਲ ਕੀਤਾ ਗਿਆ । ਇਸ ਪਾਵਨ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਆਬਜ਼ਰਵਰ, ਬਲਾਕ ਇੰਚਾਰਜ ਤੇ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ, ਇੰਟਲੈਕਚੁਅਲ ਵਿੰਗ ਅਮਿਤ ਮਿੱਠੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ।

ਹਵਨ-ਪੂਜਨ ਕਰਦੇ ਹੋਏ ਅਮਿਤ ਮਿੱਠੂ ਸਮੇਤ ਕਲੱਬ ਦੇ ਆਗੂ। ਤਸਵੀਰ: ਸੁਮਿਤ 15-10-2026
ਪਠਾਨਕੋਟ, 14 ਅਕਤੂਬਰ (ਸੁਮਿਤ)-ਰਾਮ ਜਾਨਕੀ ਨਾਟਕ ਕਲੱਬ ਰਾਜਿੰਦਰ ਨਗਰ ਚਾਰ ਮਰਲਾ ਕੁਆਰਟਰ ਵਲੋਂ ਹਵਨ-ਪੂਜਨ ਕਰਵਾਉਣ ਉਪਰੰਤ ਭਗਵਾਨ ਸ੍ਰੀ ਰਾਮ ਦੀ ਲੀਲ੍ਹਾ ਦਾ ਸ਼ੁੱਭ ਆਰੰਭ ਪੂਰੀ ਸ਼ਰਧਾ ਤੇ ਭਗਤੀ ਭਾਵਨਾ ਨਾਲ ਕੀਤਾ ਗਿਆ । ਇਸ ਪਾਵਨ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਆਬਜ਼ਰਵਰ, ਬਲਾਕ ਇੰਚਾਰਜ ਤੇ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ, ਇੰਟਲੈਕਚੁਅਲ ਵਿੰਗ ਅਮਿਤ ਮਿੱਠੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਇਸ ਮੌਕੇ ਅਮਿਤ ਮਿੱਠੂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੀ ਲੀਲ੍ਹਾ ਦਾ ਹਿੱਸਾ ਬਣਨਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ । ਉਨ੍ਹਾਂ ਪ੍ਰਾਰਥਨਾ ਕੀਤੀ ਕਿ ਪ੍ਰਭੂ ਸ੍ਰੀ ਰਾਮ ਦਾ ਆਸ਼ੀਰਵਾਦ ਸਾਰਿਆਂ ’ਤੇ ਬਣਿਆ ਰਹੇ ਅਤੇ ਆਉਣ ਵਾਲਾ ਸਮਾਂ ਹਰ ਪਰਿਵਾਰ ਲਈ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ । ਇਸ ਮੌਕੇ ਕਲੱਬ ਦੇ ਪ੍ਰਧਾਨ ਵਿਸ਼ਾਲ ਬਾਲੀ, ਵਾਈਸ ਪ੍ਰੈਜ਼ੀਡੈਂਟ ਸ਼ੈਲੀ ਠਾਕੁਰ, ਸੰਜੂ ਖੰਨਾ, ਹਨੀ, ਲਵ, ਨੰਨੂ ਠਾਕੁਰ, ਕੂਕਾ ਸ਼ਿਵਪੁਰਾ, ਲਵਲੀ, ਪਿਊਸ਼, ਵਿਸ਼ਾਲ ਸ਼ਰਮਾ (ਵਿੱਕੀ ਬਾਊ), ਰਿੰਕੂ ਸੈਣੀ, ਮਨੂ ਠਾਕੁਰ, ਅਰਜੁਨ ਠਾਕੁਰ, ਸ਼ੈਲੀ ਠਾਕੁਰ, ਸ਼ਕਤੀ ਕੁਮਾਰ, ਲਾਡੀ ਕੁਮਾਰ, ਕੁਨਾਲ ਬੱਜੂ, ਲਕਸ਼ਯ ਲੰਬਾ, ਵਿਪਿਨ ਸਾਂਵਰੀਆ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪੀ.ਐਮ. ਸ੍ਰੀ ਕੇ.ਐਫ.ਸੀ. ਸਕੂਲ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਪਿੰਡ ਭੜੋਲੀ ਵਿਚ ਸਵਰਨ ਸਿੰਘ ਸਲਾਰੀਆ ਨੇ ਕੀਤਾ ਆਮ ਆਦਮੀ ਕਲੀਨਿਕ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।