14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

5 ਲੋਕ ਜੂਆ ਖੇਡਦੇ ਕਾਬੂ

ਪਠਾਨਕੋਟ, 13 ਅਕਤੂਬਰ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਇਕ ਹੋਟਲ ’ਚ ਛਾਪਾ ਮਾਰ ਕੇ ਪੰਜ ਵਿਅਕਤੀਆਂ ਨੂੰ ਜੂਆ ਖੇਡਦੇ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ-2 ਦੇ ਐਸ.

ਅਜੀਤ ਡੈਸਕ 14-10-2026
ਪਠਾਨਕੋਟ, 13 ਅਕਤੂਬਰ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਇਕ ਹੋਟਲ ’ਚ ਛਾਪਾ ਮਾਰ ਕੇ ਪੰਜ ਵਿਅਕਤੀਆਂ ਨੂੰ ਜੂਆ ਖੇਡਦੇ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ-2 ਦੇ ਐਸ.ਐਚ.ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਮਾਮਾ ਰਸੋਈ ਹੋਟਲ ਵਿਚ ਜੂਆ ਖੇਡਿਆ ਜਾ ਰਿਹਾ ਹੈ । ਜਿਸ ’ਤੇ ਉਨ੍ਹਾਂ ਦੀ ਪੁਲਿਸ ਟੀਮ ਵਲੋਂ ਮਾਮਾ ਰਸੋਈ ਹੋਟਲ ਵਿਚ ਛਾਪੇਮਾਰੀ ਕੀਤੀ ਤਾਂ ਰੰਗੇ ਹੱਥੀਂ ਜੂਆ ਖੇਡਦੇ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ । ਜਿਨ੍ਹਾਂ ਕੋਲੋਂ 35,621 ਰੁਪਏ ਕਾਬੂ ਕੀਤੇ ਗਏ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਬਲਾਕ ਬਮਿਆਲ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਫ਼ਲਤਾ ਪੂਰਵਕ ਸਮਾਪਤ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡ... ਅਗਲੀ ਖ਼ਬਰ ਸਰਹੱਦੀ ਇਲਾਕੇ ਵਿਚ ਪੁਲਿਸ ਦੀ ਮੀਟਿੰਗ ਨਸ਼ਿਆਂ ਅਤੇ ਡਰੋਨ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਲੋਕਾਂ ਤੋਂ ਲਏ ਸੁਝਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।