15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਰਹੱਦੀ ਇਲਾਕੇ ਵਿਚ ਪੁਲਿਸ ਦੀ ਮੀਟਿੰਗ ਨਸ਼ਿਆਂ ਅਤੇ ਡਰੋਨ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਲੋਕਾਂ ਤੋਂ ਲਏ ਸੁਝਾਅ

ਬਾਮਿਆਲ, 13 ਅਕਤੂਬਰ (ਰਾਕੇਸ਼ ਸ਼ਰਮਾ)-ਸਰਹੱਦੀ ਇਲਾਕੇ ’ਚ ਨਸ਼ਿਆਂ ਦੀ ਤਸਕਰੀ ਤੇ ਡਰੋਨ ਰਾਹੀਂ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਪੁਲਿਸ ਅਧਿਕਾਰੀਆਂ ਵਲੋਂ ਇਲਾਕਾ ਨਿਵਾਸੀਆਂ ਤੇ ਬੀ. ਡੀ.

ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਐਸ.ਐਸ.ਪੀ. ਮਨਪ੍ਰੀਤ ਸਿੰਘ। ਤਸਵੀਰ : ਰਾਕੇਸ਼ ਸ਼ਰਮਾ 14-10-2026
ਬਾਮਿਆਲ, 13 ਅਕਤੂਬਰ (ਰਾਕੇਸ਼ ਸ਼ਰਮਾ)-ਸਰਹੱਦੀ ਇਲਾਕੇ ’ਚ ਨਸ਼ਿਆਂ ਦੀ ਤਸਕਰੀ ਤੇ ਡਰੋਨ ਰਾਹੀਂ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਪੁਲਿਸ ਅਧਿਕਾਰੀਆਂ ਵਲੋਂ ਇਲਾਕਾ ਨਿਵਾਸੀਆਂ ਤੇ ਬੀ.ਡੀ.ਸੀ. ਮੈਂਬਰਾਂ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ’ਚ ਮਾਣਯੋਗ ਆਈ.ਜੀ. ਬਲਜੋਤ ਸਿੰਘ ਰਾਠੌਰ, ਐਸ.ਐਸ.ਪੀ. ਪਠਾਨਕੋਟ ਮਨਪ੍ਰੀਤ ਸਿੰਘ, ਐਸ.ਪੀ. ਹੈਡਕੁਆਰਟਰ ਗੁਰਇਕਬਾਲ ਸਿੰਘ, ਐਸ.ਪੀ. ਪੀ.ਬੀ.ਆਈ. ਸੋਨ ਲਾਲ ਤੇ ਡੀ.ਐਸ.ਪੀ. ਸੁਖਜਿੰਦਰ ਭਾਪਰ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਰਹੇ । ਮੀਟਿੰਗ ਦੌਰਾਨ ਸਰਹੱਦੀ ਖੇਤਰ ’ਚ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ ਬਾਰੇ ਸਮੇਂ ਸਿਰ ਜਾਣਕਾਰੀ ਹਾਸਲ ਕਰਨ, ਨਸ਼ਿਆਂ ਦੀ ਤਸਕਰੀ ਨੂੰ ਰੋਕਣ ਤੇ ਪੁਲਿਸ ਤੇ ਆਮ ਲੋਕਾਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਇਲਾਕਾ ਨਿਵਾਸੀਆਂ ਤੇ ਬੀ.ਡੀ.ਸੀ. ਮੈਂਬਰਾਂ ਤੋਂ ਉਨ੍ਹਾਂ ਦੇ ਸੁਝਾਅ ਵੀ ਲਏ ਗਏ । ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ’ਚ ਕਿਸੇ ਵੀ ਸ਼ੱਕੀ ਵਿਅਕਤੀ, ਡਰੋਨ ਦੀ ਗਤੀਵਿਧੀ ਜਾਂ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ । ਮੀਟਿੰਗ ਦਾ ਮੁੱਖ ਉਦੇਸ਼ ਸਰਹੱਦੀ ਇਲਾਕੇ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਾ, ਨਸ਼ਿਆਂ ਵਿਰੁੱਧ ਸਾਂਝੇ ਯਤਨਾਂ ਨੂੰ ਹੁਲਾਰਾ ਦੇਣਾ ਤੇ ਲੋਕਾਂ ਦੇ ਸਹਿਯੋਗ ਨਾਲ ਸ਼ੱਕੀ ਗਤੀਵਿਧੀਆਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜ਼ਰ ਰੱਖਣਾ ਰਿਹਾ । ਪੁਲਿਸ ਤੇ ਲੋਕਾਂ ਦੇ ਆਪਸੀ ਸਹਿਯੋਗ ਨੂੰ ਸਰਹੱਦੀ ਖੇਤਰ ਵਿਚ ਅਮਨ-ਕਾਨੂੰਨ ਦੀ ਸਥਿਤੀ ਬਿਹਤਰ ਬਣਾਉਣ ਲਈ ਅਹਿਮ ਮੰਨਿਆ ਜਾ ਰਿਹਾ ਹੈ ।
ਪਿਛਲੀ ਖ਼ਬਰ 5 ਲੋਕ ਜੂਆ ਖੇਡਦੇ ਕਾਬੂ ਅਗਲੀ ਖ਼ਬਰ ਕੇਂਦਰ ਦੀਆਂ ਯੋਜਨਾਵਾਂ ਨੂੰ ਪੰਜਾਬ ਦੀਆਂ ਯੋਜਨਾਵਾਂ ਦੱਸ ਕੇ ਗੁੰਮਰਾਹ ਕਰ ਰਹੀ ਆਮ ਆਦਮੀ ਪਾਰਟੀ-ਵਿਸ਼ਵਜੀਤ ਤਰਨਾਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।