ਚੋਰਾਂ ਵਲੋਂ ਛੇ ਟਰੈਕਟਰ ਅਤੇ ਦੋ ਕੰਬਾਈਨਾਂ ਦੀਆਂ ਬੈਟਰੀਆਂ ਚੋਰੀ
ਤਾਰਾਗੜ੍ਹ, 7 ਅਕਤੂਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਪੁਰਾਣਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਛੇ ਟਰੈਕਟਰ ਅਤੇ ਦੋ ਕੰਬਾਈਨਾਂ ਦੀਆਂ ਬੈਟਰੀਆਂ ਚੋਰੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ l ਕਿਸਾਨ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਖੇਤਾਂ ਵਿਚ ਬਣੀ ਮੇਰੀ ਹਵੇਲੀ ਵਿਚ ਮੇਰੇ ਦੋ ਟਰੈਕਟਰ ਅਤੇ ਇਕ ਕੰਬਾਈਨ ਵਿਚੋਂ ਚੋਰ ਟਰੈਕਟਰ ਅਤੇ ਕੰਬਾਈਨ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ l ਇਸੇ ਤਰ੍ਹਾਂ ਕਿਸਾਨ ਗੁਲਸ਼ਨ ਕੁਮਾਰ ਦੇ ਪਰਿਵਾਰ ਦੇ ਖੜੇ ਚਾਰ ਟਰੈਕਟਰਾਂ ਵਿਚੋਂ ਵੀ ਚੋਰ ਬੈਟਰੀਆਂ ਲੈ ਕੇ ਫਰਾਰ ਹੋ ਗਏ l ਤਿਲਕ ਰਾਜ ਨੇ ਦੱਸਿਆ ਕਿ ਜਦ ਅਸੀਂ ਸਵੇਰੇ ਆਪਣੇ ਖੇਤਾਂ ਵਿਚ ਆਏ ਤਾਂ ਦੇਖਿਆ ਕਿ ਚੋਰ ਬੈਟਰੀਆਂ ਚੋਰੀ ਕਰਕੇ ਲੈ ਗਏ ਸਨ l ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪਿੰਡ ਦੀ ਪੰਚਾਇਤ ਅਤੇ ਪੁਲਿਸ ਥਾਣਾ ਤਾਰਾਗੜ੍ਹ ਦੇ ਦਿੱਤੀ ਗਈ ਹੈ । ਕਿਸਾਨ ਤਿਲਕ ਰਾਏ ਨੇ ਦੱਸਿਆ ਕਿ ਖੇਤਾਂ ਵਿਚ ਸੀ.
ਕ
ਕਿਸਾਨ ਤਿਲਕ ਰਾਜ ਕੰਬਾਈਨ ਅਤੇ ਟਰੈਕਟਰ ਵਿਚੋਂ ਚੋਰੀ ਕੀਤੀਆਂ ਬੈਟਰੀਆਂ ਦਿਖਾਉਂਦਾ ਹੋਇਆ । ਤਸਵੀਰ: ਸੋਹਨ ਲਾਲ
08-10-2026
ਤਾਰਾਗੜ੍ਹ, 7 ਅਕਤੂਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਪੁਰਾਣਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਛੇ ਟਰੈਕਟਰ ਅਤੇ ਦੋ ਕੰਬਾਈਨਾਂ ਦੀਆਂ ਬੈਟਰੀਆਂ ਚੋਰੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ l ਕਿਸਾਨ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਖੇਤਾਂ ਵਿਚ ਬਣੀ ਮੇਰੀ ਹਵੇਲੀ ਵਿਚ ਮੇਰੇ ਦੋ ਟਰੈਕਟਰ ਅਤੇ ਇਕ ਕੰਬਾਈਨ ਵਿਚੋਂ ਚੋਰ ਟਰੈਕਟਰ ਅਤੇ ਕੰਬਾਈਨ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ l ਇਸੇ ਤਰ੍ਹਾਂ ਕਿਸਾਨ ਗੁਲਸ਼ਨ ਕੁਮਾਰ ਦੇ ਪਰਿਵਾਰ ਦੇ ਖੜੇ ਚਾਰ ਟਰੈਕਟਰਾਂ ਵਿਚੋਂ ਵੀ ਚੋਰ ਬੈਟਰੀਆਂ ਲੈ ਕੇ ਫਰਾਰ ਹੋ ਗਏ l ਤਿਲਕ ਰਾਜ ਨੇ ਦੱਸਿਆ ਕਿ ਜਦ ਅਸੀਂ ਸਵੇਰੇ ਆਪਣੇ ਖੇਤਾਂ ਵਿਚ ਆਏ ਤਾਂ ਦੇਖਿਆ ਕਿ ਚੋਰ ਬੈਟਰੀਆਂ ਚੋਰੀ ਕਰਕੇ ਲੈ ਗਏ ਸਨ l ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪਿੰਡ ਦੀ ਪੰਚਾਇਤ ਅਤੇ ਪੁਲਿਸ ਥਾਣਾ ਤਾਰਾਗੜ੍ਹ ਦੇ ਦਿੱਤੀ ਗਈ ਹੈ । ਕਿਸਾਨ ਤਿਲਕ ਰਾਏ ਨੇ ਦੱਸਿਆ ਕਿ ਖੇਤਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਹੋਏ ਹਨ, ਜਿਸ ਵਿਚ ਚੋਰਾਂ ਨੇ ਰਾਤ ਤਕਰੀਬਨ 11:30 ਵਜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਇਸ ਦੀ ਫੁਟੇਜ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ । ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।