29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਉਡਾਣ ਇਮੀਗਰੇਸ਼ਨ ਨੇ ਤਿੰਨ ਦਿਨਾਂ ਵਿਚ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ

ਗੁਰਦਾਸਪੁਰ, 28 ਸਤੰਬਰ (ਚੱਕਰਾਜਾ)-ਯੂ. ਕੇ ਸਟੱਡੀ ਵੀਜੇ ’ਤੇ ਜਾਣ ਵਾਲੇ ਵਿਦਿਆਰਥੀਆਂ ਲਈ 2026-27 ਇਨਟੇਕ ਸਭ ਤੋਂ ਵਧੀਆ ਮੌਕਾ ਹੈ।

ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਟੀਮ ਮੈਂਬਰ। 29-09-2026
ਗੁਰਦਾਸਪੁਰ, 28 ਸਤੰਬਰ (ਚੱਕਰਾਜਾ)-ਯੂ.ਕੇ ਸਟੱਡੀ ਵੀਜੇ ’ਤੇ ਜਾਣ ਵਾਲੇ ਵਿਦਿਆਰਥੀਆਂ ਲਈ 2026-27 ਇਨਟੇਕ ਸਭ ਤੋਂ ਵਧੀਆ ਮੌਕਾ ਹੈ। ਇਸ ਸਬੰਧੀ ਸੰਸਥਾ ਦੇ ਸੀ.ਐਮ.ਡੀ ਐਸ.ਪੀ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2024 ਵਿਚ ਸੀ.ਬੀ.ਐਸ.ਈ ਅਤੇ ਆਈ.ਸੀ.ਐਸ.ਈ ਬੋਰਡ ਤੋਂ 12ਵੀਂ ਪਾਸ ਕੀਤੀ ਹੈ ਅਤੇ ਜਿਨ੍ਹਾਂ ਦੇ ਇੰਗਲਿਸ਼ ਵਿਚੋਂ 70 ਫੀਸਦੀ ਅੰਕ ਹਨ, ਉਨ੍ਹਾਂ ਲਈ ਬਿਨਾਂ ਆਈਲੈਟਸ/ਪੀ.ਟੀ.ਈ ਤੋਂ ਅਪਲਾਈ ਕਰਨ ਦੇ ਕਈ ਮੌਕੇ ਉਪਲਬਧ ਹਨ। ਪੀ.ਐਸ.ਈ.ਬੀ ਬੋਰਡ ਦੇ 2024 ਪਾਸ ਆਊਟ ਵਿਦਿਆਰਥੀ ਆਈਲੈਟਸ 5.5/6.0 ਬੈਂਡ ਜਾਂ 51/51 ਪੀ.ਟੀ.ਈ ਨਾਲ ਯੂ.ਕੇ ਸਟੱਡੀ ਵੀਜਾ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ 2019 ਵਿਚ ਗਰੈਜੂਏਸ਼ਨ 60-70 ਫੀਸਦੀ ਅੰਕਾਂ ਨਾਲ ਵਿਦਿਆਰਥੀਆਂ ਲਈ ਵੀ ਯੂਨੀਵਰਸਿਟੀ ਵਿਚ ਅਪਲਾਈ ਕਰਨ ਦੇ ਕਈ ਮੌਕੇ ਹਨ। ਜਦੋਂ ਕਿ ਯੂ.ਕੇ ਵਿਚ ਸਟੱਡੀ ਪੈਕੇਜ, ਫਾਉਂਡੇਸ਼ਨ, ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਲਈ ਵੀ ਕਈ ਮੌਕੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਪੜਾਈ ਦੇ ਆਧਾਰ ’ਤੇ ਕੋਰਸ ਅਤੇ ਯੂਨੀਵਰਸਿਟੀ ਦੀ ਚੋਣ ਕਰਕੇ ਫਾਈਲ ਅਪਲਾਈ ਕੀਤੀ ਜਾਂਦੀ ਹੈ, ਜਿਸ ਤਹਿਤ ਉਡਾਣ ਇਮੀਗਰੇਸ਼ਨ ਤੋਂ ਹੀ ਵਿਦਿਆਰਥਣ ਪ੍ਰੀਆ ਦੀ ਫਾਈਲ ਅਪਲਾਈ ਕੀਤੀ ਅਤੇ 48 ਘੰਟੇ ਦੇ ਅੰਦਰ ਆਫਰ ਲੈਟਰ ਪ੍ਰਾਪਤ ਕਰਨ ਤੋਂ ਬਾਅਦ ਸਿਰਫ 3 ਦਿਨਾਂ ਦੇ ਅੰਦਰ ਉਸ ਦਾ ਯੂ.ਕੇ ਦਾ ਸਟੱਡੀ ਵੀਜਾ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਯੂ.ਕੇ ਵਿਚ ਸਟੱਡੀ ਦੇ ਨਾਲ ਨਾਲ ਵਿਦਿਆਰਥੀਆਂ ਲਈ ਆਪਣੇ ਭਵਿਖ ਨੂੰ ਲੈ ਕੇ ਕਈ ਮੌਕੇ ਹਨ। ਉਨ੍ਹਾਂ ਕਿਹਾ ਕਿ 2026 ਇਨਟੇਕ ਜਿਹੜੇ ਵਿਦਿਆਰਥੀ ਯੂ.ਕੇ ਜਾਣਾ ਚਾਹੁੰਦੇ ਹਨ, ਉਹ ਅੱਜ ਹੀ ਉਡਾਣ ਇਮੀਗਰੇਸ਼ ਗੁਰਦਾਸਪਰ ਰਾਹੀਂ ਆਪਣੀ ਫਾਈਲ ਅਪਲਾਈ ਕਰਨ। ਵਧੇਰੇ ਜਾਣਕਾਰੀ ਲਈ ਉਡਾਣ ਇਮੀਗਰੇਸ਼ਨ ਦੇ ਗੁਰਦਾਸਪੁਰ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਰਮਨ ਬਹਿਲ ਨੇ ਭੱਠਾ ਕਾਲੋਨੀ, ਹਰਦੋ ਬਥਵਾਲਾ ਕਾਲੋਨੀ ਅਤੇ ਕਾਲਜ ਰੋਡ ਵਿਖੇ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱ... ਅਗਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਦਾ ਜ਼ੋਨਲ ਅਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।