26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ

ਗੁਰਦਾਸਪੁਰ, 25 ਸਤੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਡਾ: ਅਸ਼ੋਕ ਕੁਮਾਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦਾਸਪੁਰ ਅਮਰੀਕ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦੇ ਹੋਏ ਜ਼ੋਨ ਇੰਚਾਰਜ ਪੰਜਾਬ ਜੇ.

ਮੀਟਿੰਗ ਦੌਰਾਨ ਜ਼ੋਨ ਇੰਚਾਰਜ ਪੰਜਾਬ ਜੇ.ਪੀ ਭਗਤ ਹੋਰਨਾਂ ਬਸਪਾ ਅਹੁਦੇਦਾਰਾਂ ਨਾਲ। ਅਜੀਤ ਤਸਵੀਰ 26-09-2026
ਗੁਰਦਾਸਪੁਰ, 25 ਸਤੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਡਾ: ਅਸ਼ੋਕ ਕੁਮਾਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦਾਸਪੁਰ ਅਮਰੀਕ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦੇ ਹੋਏ ਜ਼ੋਨ ਇੰਚਾਰਜ ਪੰਜਾਬ ਜੇ.ਪੀ ਭਗਤ ਨੇ ਦੱਸਿਆ ਕਿ ਮੀਟਿੰਗ ’ਚ ਮੋਹਨ ਲਾਲ ਮੈਨੇਜਰ ਜ਼ਿਲ੍ਹਾ ਜਨਰਲ ਸਕੱਤਰ ਮੁੱਖ ਮਹਿਮਾਨ ਵਜੋਂ ਤੇ ਅਮਰੀਕ ਸਿੰਘ ਖਾਲਸਾ ਜ਼ਿਲ੍ਹਾ ਮੀਤ ਪ੍ਰਧਾਨ ਤੋਂ ਇਲਾਵਾ ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਦੇ ਪ੍ਰਧਾਨ ਬਚਿੱਤਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਤੇ ਚੌਧਰੀ ਗੁਰਨਾਮ ਸਿੰਘ ਮੁੱਖ ਜ਼ੋਨ ਇੰਚਾਰਜ ਵਲੋਂ ਉਨ੍ਹਾਂ ਨੂੰ ਜ਼ੋਨ ਇੰਚਾਰਜ ਪੰਜਾਬ ਐਲਾਨਣ ਤੋਂ ਬਾਅਦ ਪਹਿਲਾ ਵਾਰ ਬਟਾਲਾ ਪਹੁੰਚਣ ’ਤੇ ਵਰਕਰਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ’ਚ 9 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਕੱਢੀ ਜਾ ਰਹੀ ਵਿਸ਼ਾਲ ਰੈਲੀ ਨੂੰ ਕਾਮਯਾਬ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਉਦੇਸ਼ 9 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਸ੍ਰੀ ਕਾਸ਼ੀ ਰਾਮ ਜੀ ਦੇ ਪ੍ਰੀ ਨਿਰਵਾਨ ਦਿਵਸ ’ਤੇ ਮਾਝਾ ਜ਼ੋਨ ਦੀ ਵਿਸ਼ਾਲ ਰੈਲੀ ਕਰਕੇ ਮਾਝਾ ਜ਼ੋਨ ਦੇ ਸਮੁੱਚੇ ਭਾਈਚਾਰੇ ਵਿਚ ਜਨ ਚੇਤਨਾ ਪੈਦਾ ਕਰਕੇ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸ਼ੰਭੂ ਨਾਥ ਦੈਤਿਆ ਨੂੰ ਵਿਧਾਨ ਸਭਾ ਬਟਾਲਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਅੰਤ ’ਚ ਡਾ: ਅਸ਼ੋਕ ਕੁਮਾਰ ਨੇ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾ ਸਿੰਘ, ਤਾਰਾ ਚੰਦ, ਦਲਜੀਤ ਸਿੰਘ, ਸੁਖਦੇਵ ਰਾਜ, ਰਾਜ ਕੁਮਾਰ, ਬਿਸ਼ਨ ਦਾਸ, ਨੱਤਾ ਸਿੰਘ, ਪਰਮਜੀਤ ਸਿੰਘ, ਦਿਲਬਾਗ ਸਿੰਘ, ਅਸ਼ੋਕ ਮੁੰਡ ਮੀਤ ਪ੍ਰਧਾਨ ਆਦਿ ਹਾਜਰ ਸਨ ।
ਪਿਛਲੀ ਖ਼ਬਰ ਸਵਰਗੀ ਖੁਸ਼ਹਾਲ ਬਹਿਲ ਦੀ ਯਾਦ ’ਚ ਕ੍ਰਿਕਟ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਪਿੰਡ ਸੰਘਰ ਵਿਖੇ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।