25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਦੇ ਵਿਦਿਆਰਥੀਆਂ ਦਾ ਟੈਨੀਕੋਇਟ ’ਚ ਸ਼ਾਨਦਾਰ ਪ੍ਰਦਰਸ਼ਨ

ਬਹਿਰਾਮਪੁਰ, 24 ਸਤੰਬਰ (ਬਲਬੀਰ ਸਿੰਘ ਕੋਲਾ)-ਟੈਨੀਕੋਇਟ ਐਸੋਸੀਏਸ਼ਨ ਆਫ ਪੰਜਾਬ ਵਲੋਂ ਸੋਭਾ ਬੱਗਾ ਸਪੋਰਟਸ ਅਕੈਡਮੀ ਗੁਰਦਾਸਪੁਰ ਵਿਖੇ ਕਰਵਾਈ 7ਵੀਂ ਪੰਜਾਬ ਸਟੇਟ ਟੈਨੀਕੋਇਟ ਚੈਂਪੀਅਨਸ਼ਿਪ ’ਚ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਸਤਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਪਹਿਲਾ, ਛੇਵੀਂ ਦੀ ਰਾਧਿਕਾ ਤੇ ਦਸਵੀਂ ਦੇ ਪ੍ਰੀਤਪਾਲ ਨੇ ਦੂਜਾ ਅਤੇ ਜਸਬੀਰ, ਸਹਿਜਪ੍ਰੀਤ ਕੌਰ ਤੇ ਜਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 25-09-2026
ਬਹਿਰਾਮਪੁਰ, 24 ਸਤੰਬਰ (ਬਲਬੀਰ ਸਿੰਘ ਕੋਲਾ)-ਟੈਨੀਕੋਇਟ ਐਸੋਸੀਏਸ਼ਨ ਆਫ ਪੰਜਾਬ ਵਲੋਂ ਸੋਭਾ ਬੱਗਾ ਸਪੋਰਟਸ ਅਕੈਡਮੀ ਗੁਰਦਾਸਪੁਰ ਵਿਖੇ ਕਰਵਾਈ 7ਵੀਂ ਪੰਜਾਬ ਸਟੇਟ ਟੈਨੀਕੋਇਟ ਚੈਂਪੀਅਨਸ਼ਿਪ ’ਚ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਸਤਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਪਹਿਲਾ, ਛੇਵੀਂ ਦੀ ਰਾਧਿਕਾ ਤੇ ਦਸਵੀਂ ਦੇ ਪ੍ਰੀਤਪਾਲ ਨੇ ਦੂਜਾ ਅਤੇ ਜਸਬੀਰ, ਸਹਿਜਪ੍ਰੀਤ ਕੌਰ ਤੇ ਜਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਸਵਾਗਤ ਕਰਦਿਆਂ ਐਮ.ਡੀ ਗੁਰਬੀਰ ਸਿੰਘ, ਚੇਅਰਮੈਨ ਸਿਮਰਜੀਤ ਸਿੰਘ ਅਤੇ ਪ੍ਰਿੰਸੀਪਲ ਭੁਪਿੰਦਰ ਕੌਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸਾਂਝਾ ਮਸੀਹ ਸੰਮੇਲਨ ਨੂੰ ਲੈ ਕੇ ਵੱਖ- ਵੱਖ ਪਿੰਡਾਂ ’ਚ ਮੀਟਿੰਗਾਂ ਅਗਲੀ ਖ਼ਬਰ ਪੀ.ਏ.ਯੂ.ਰਿਜਨਲ ਸਟੇਸ਼ਨ ਵਿਖੇ 29 ਨੂੰ ਲੱਗਣ ਵਾਲੇ ਮੇਲੇ ’ਚ ਕਿਸਾਨਾਂ ਨੂੰ ਮਿਲਣਗੇ ਹਾੜੀ ਦੀਆਂ ਫਸਲਾਂ ਦੇ ਨਵੇਂ ਬੀਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।