25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵਿਸ਼ਵ ਅਮਨ ਦਿਵਸ ਮੌਕੇ ਜਮਾਤ ਅਹਿਮਦੀਆ ਮੁਸਲਿਮ ਭਾਰਤ ਵਲੋਂ ‘ਤੀਜਾ ਵਿਸ਼ਵ ਯੁੱਧ ਰੋਕੋ’ ਮੁਹਿੰਮ ਚਲਾਈ

ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਵਿਸ਼ਵ ਅਮਨ ਦਿਵਸ ਮੌਕੇ ਅਹਿਮਦੀਆ ਮੁਸਲਿਮ ਜਮਾਤ ਭਾਰਤ ਵਲੋਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ’ਤੇ ‘ਤੀਜਾ ਵਿਸ਼ਵ ਯੁੱਧ ਰੋਕੋ’ ਅਮਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਬਟਾਲਾ ਦੇ ਗਾਂਧੀ ਚੌਕ ਵਿਚ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵਲੋਂ ਸ਼ਾਂਤੀ ਮਾਰਚ ਕੀਤਾ ਗਿਆ।

ਅਜੀਤ ਡੈਸਕ 24-09-2026
ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਵਿਸ਼ਵ ਅਮਨ ਦਿਵਸ ਮੌਕੇ ਅਹਿਮਦੀਆ ਮੁਸਲਿਮ ਜਮਾਤ ਭਾਰਤ ਵਲੋਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ’ਤੇ ‘ਤੀਜਾ ਵਿਸ਼ਵ ਯੁੱਧ ਰੋਕੋ’ ਅਮਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਬਟਾਲਾ ਦੇ ਗਾਂਧੀ ਚੌਕ ਵਿਚ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵਲੋਂ ਸ਼ਾਂਤੀ ਮਾਰਚ ਕੀਤਾ ਗਿਆ। ਇਸ ਮੌਕੇ ਮੁਬਾਸ਼ਿਰ ਅਹਿਮਦ ਖਾਦਿਮ, ਪ੍ਰਧਾਨ ਅਹਿਮਦੀਆ ਯੂਥ ਵਿੰਗ ਮੁਹੰਮਦ ਸਰੀਫ਼ ਕੋਸਰ ਸਾਹਿਬ ਅਤੇ ਸਥਾਨਕ ਮਿਸਨਰੀ ਤਾਹਿਰ ਸਾਮਿਨ ਤੇ ਚੌਧਰੀ ਜੈਨ ਸਾਹਿਬ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਦੁਨੀਆ ਨੂੰ ਜੰਗਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ, ਵਿਸ਼ਵ ਪੱਧਰੀ ਅਮਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਮਨੁੱਖਤਾ ਨੂੰ ਟਕਰਾਅ ਤੇ ਜੰਗ ਦੀ ਬਜਾਏ ਪਿਆਰ, ਭਾਈਚਾਰੇ, ਇਨਸਾਫ਼ ਅਤੇ ਆਪਸੀ ਗੱਲਬਾਤ ਦਾ ਰਾਹ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿਸ਼ਵ ਪੱਧਰੀ ਹਾਲਾਤਾਂ ਵਿਚ ਵੱਖ-ਵੱਖ ਖੇਤਰਾਂ ਵਿਚ ਜਾਰੀ ਟਕਰਾਅ ਅਤੇ ਵਧ ਰਹੇ ਤਣਾਅ ਨੇ ਦੁਨੀਆ ਦੇ ਅਮਨ ਅਤੇ ਸਥਿਰਤਾ ਲਈ ਗੰਭੀਰ ਖ਼ਤਰੇ ਪੈਦਾ ਕਰ ਦਿੱਤੇ ਹਨ। ਅਜਿਹੇ ਹਾਲਾਤਾਂ ਵਿਚ ਅਹਿਮਦੀਆ ਮੁਸਲਿਮ ਜਮਾਤ ਦੇ ਮੁਖੀ ਹਜ਼ਰਤ ਮਿਰਜ਼ਾ ਮਸਰੂਰ ਅਹਮਦ ਸਾਹਿਬ, ਖ਼ਲੀਫ਼ਤੁਲ ਮਸੀਹ ਪੰਜਵੇਂ (ਅੱਲ੍ਹਾ ਤਆਲਾ ਆਪਣੀ ਸ਼ਕਤੀਸ਼ਾਲੀ ਮਦਦ ਨਾਲ ਉਨ੍ਹਾਂ ਨੂੰ ਮਜ਼ਬੂਤ ਕਰੇ), ਨੇ ਲਗਾਤਾਰ ਵਿਸ਼ਵ ਆਗੂਆਂ ਦਾ ਧਿਆਨ ਇਨਸਾਫ਼, ਕੂਟਨੀਤੀ, ਆਪਸੀ ਗੱਲਬਾਤ ਅਤੇ ਅਮਨ ਦੀ ਸਥਾਪਨਾ ਵੱਲ ਦਿਵਾਇਆ ਹੈ। ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਮਤਭੇਦਾਂ ਨੂੰ ਦੂਰ ਕਰੀਏ, ਮਨੁੱਖਤਾ ਦੀ ਸੇਵਾ ਕਰੀਏ ਤੇ ਇਕ-ਦੂਜੇ ਲਈ ਆਪਣੇ ਦਿਲਾਂ ਵਿਚ ਹਮਦਰਦੀ ਪੈਦਾ ਕਰੀਏ, ਜੇ ਅਸੀਂ ਆਪਣੇ ਪੱਧਰ ’ਤੇ ਮਨੁੱਖਤਾ ਦੀ ਸੇਵਾ ਕਰਨ ਜਾਂ ਅਮਨ ਅਤੇ ਇਨਸਾਫ਼ ਕਾਇਮ ਕਰਨ ਵੱਲ ਇਕ ਛੋਟਾ ਜਿਹਾ ਕਦਮ ਵੀ ਚੁੱਕੀਏ ਤਾਂ ਇਸ ਦਾ ਸਾਡੇ ਸਮਾਜ ’ਤੇ ਨਿਸ਼ਚਿਤ ਤੌਰ ’ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਅਹਿਮਦੀਆ ਮੁਸਲਿਮ ਜਮਾਤ ਦਾ ਮੰਨਣਾ ਹੈ ਕਿ ਇਸਲਾਮ ਧਰਮ ਮਨੁੱਖਤਾ ਦੀ ਸੇਵਾ, ਅਮਨ, ਇਨਸਾਫ਼ ਅਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ ਅਤੇ ਹਰ ਵਿਅਕਤੀ ਨੂੰ ਦੁਨੀਆ ਨੂੰ ਤਬਾਹੀ ਤੋਂ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਜੀ.ਟੀ.ਬੀ.ਆਈ. ਸਕੂਲ ਕਲਿਆਣਪੁਰ ਵਿਖੇ ‘ਵਿਸ਼ਵ ਪੰਜਾਬੀ ਦਿਵਸ’ ਮਨਾਇਆ ਅਗਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।