ਵਿਧਾਇਕ ਸ਼ੈਰੀ ਕਲਸੀ ਨੇ ਸ੍ਰੀ ਅੰਮ੍ਰਿਤਸਰ-ਬਟਾਲਾ ਬਾਈਪਾਸ ਪ੍ਰਵੇਸ਼ ਦੁਆਰ ’ਤੇ ਸ਼ਾਨਦਾਰ ਗੇਟ ਬਣਾਉਣ ਦਾ ਨੀਂਹ ਪੱਥਰ ਰੱਖਿਆ
ਭੈਣੀ ਮੀਆਂ ਖਾਂ, 21 ਸਤੰਬਰ (ਜਸਬੀਰ ਸਿੰਘ ਬਾਜਵਾ)-ਪੰਜਾਬੀ ਸਾਹਿਤ ਦੇ ਖੇਤਰ ’ਚ ਆਪਣੀ ਵਿਲੱਖਣ ਪਛਾਣ ਬਣਾਉਣ ਵੱਲ ਵਧ ਰਹੇ ਲੇਖਕ ਤੇ ਸ਼ਾਇਰ ਬਲਵਿੰਦਰ ਸਿੰਘ ਪੰਨੂੰ ਦੀ ਪਹਿਲੀ ਕਾਵਿ-ਪੁਸਤਕ ‘ਮੰਜ਼ਿਲ ਦੂਰ ਨਹੀਂ’ ਨੂੰ ਸਾਹਿਤ ਪ੍ਰੇਮੀਆਂ, ਕਵੀਆਂ ਅਤੇ ਪਾਠਕਾਂ ਵਲੋਂ ਭਰਵਾਂ ਪਿਆਰ ਤੇ ਹੌਂਸਲਾ ਮਿਲ ਰਿਹਾ ਹੈ। ਸਮਾਜਕ ਸਰੋਕਾਰਾਂ, ਮਨੁੱਖੀ ਸੰਵੇਦਨਾਵਾਂ, ਪਿਆਰ-ਮੁਹੱਬਤ ਅਤੇ ਸਮਾਜ ਵਿਚ ਪੈਦਾ ਹੋ ਰਹੀਆਂ ਕੁਰੀਤੀਆਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣ ਵਾਲੀ ਇਹ ਪੁਸਤਕ ਅੱਜ ਕੱਲ੍ਹ ਪੰਜਾਬੀ ਸਾਹਿਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਭੈਣੀ ਮੀਆਂ ਖਾਂ, 21 ਸਤੰਬਰ (ਜਸਬੀਰ ਸਿੰਘ ਬਾਜਵਾ)-ਪੰਜਾਬੀ ਸਾਹਿਤ ਦੇ ਖੇਤਰ ’ਚ ਆਪਣੀ ਵਿਲੱਖਣ ਪਛਾਣ ਬਣਾਉਣ ਵੱਲ ਵਧ ਰਹੇ ਲੇਖਕ ਤੇ ਸ਼ਾਇਰ ਬਲਵਿੰਦਰ ਸਿੰਘ ਪੰਨੂੰ ਦੀ ਪਹਿਲੀ ਕਾਵਿ-ਪੁਸਤਕ ‘ਮੰਜ਼ਿਲ ਦੂਰ ਨਹੀਂ’ ਨੂੰ ਸਾਹਿਤ ਪ੍ਰੇਮੀਆਂ, ਕਵੀਆਂ ਅਤੇ ਪਾਠਕਾਂ ਵਲੋਂ ਭਰਵਾਂ ਪਿਆਰ ਤੇ ਹੌਂਸਲਾ ਮਿਲ ਰਿਹਾ ਹੈ। ਸਮਾਜਕ ਸਰੋਕਾਰਾਂ, ਮਨੁੱਖੀ ਸੰਵੇਦਨਾਵਾਂ, ਪਿਆਰ-ਮੁਹੱਬਤ ਅਤੇ ਸਮਾਜ ਵਿਚ ਪੈਦਾ ਹੋ ਰਹੀਆਂ ਕੁਰੀਤੀਆਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣ ਵਾਲੀ ਇਹ ਪੁਸਤਕ ਅੱਜ ਕੱਲ੍ਹ ਪੰਜਾਬੀ ਸਾਹਿਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੇਖਕ ਬਲਵਿੰਦਰ ਸਿੰਘ ਪੰਨੂੰ ਨੇ ਇਸ ਪਿਆਰ ਤੇ ਹੌਂਸਲਾ-ਅਫ਼ਜ਼ਾਈ ਲਈ ਸਮੂਹ ਪਾਠਕਾਂ, ਸਾਹਿਤਕਾਰਾਂ ਅਤੇ ਪੁਸਤਕ ਨੂੰ ਸਲਾਹੁਣ ਵਾਲੀਆਂ ਸਾਹਿਤਕ ਰੂਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਮੰਜ਼ਿਲ ਦੂਰ ਨਹੀਂ’ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਸਮੇਤ ਵੱਖ-ਵੱਖ ਕਾਵਿ-ਵਿਧਾਵਾਂ ਦੀਆਂ ਰਚਨਾਵਾਂ ਸ਼ਾਮਲ ਹਨ। ਪੁਸਤਕ ਦਾ ਮੁੱਖਬੰਧ ਪ੍ਰਸਿੱਧ ਗ਼ਜ਼ਲਗੋ ਸੀਤਲ ਸਿੰਘ ਗੁੰਨੋਪੁਰੀ ਵਲੋਂ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਸ਼ਾਇਰ ਪ੍ਰਤਾਪ ਪਾਰਸ ਤੇ ਸੂਹੀ ਸਵੇਰ ਮੈਗਜ਼ੀਨ ਦੇ ਸੰਪਾਦਕ ਗੁਰਚਰਨ ਗਾਂਧੀ ਵਲੋਂ ਵੀ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਹਨ, ਇਨ੍ਹਾਂ ਦੇ ਨਾਲ-ਨਾਲ ਬਲਵਿੰਦਰ ਸਿੰਘ ਪੰਨੂੰ ਨੂੰ ਮਹਾਨ ਗ਼ਜ਼ਲਗੋ ਆਪਣੇ ਉਸਤਾਦ ਬਲਵੀਰ ਸਿੰਘ ਸੈਣੀ ਨੰਗਲ ਵਾਲਿਆਂ ਦਾ ਆਸ਼ੀਰਵਾਦ ਪ੍ਰਾਪਤ ਹੈ, ਇਨ੍ਹਾਂ ਸਾਹਿਤਕ ਸ਼ਖ਼ਸੀਅਤਾਂ ਦੀਆਂ ਟਿੱਪਣੀਆਂ ਨੇ ਪੁਸਤਕ ਦੀ ਸਾਹਿਤਕ ਮਹੱਤਤਾ ਨੂੰ ਹੋਰ ਉਜਾਗਰ ਕੀਤਾ ਹੈ। ‘ਮੰਜ਼ਿਲ ਦੂਰ ਨਹੀਂ’ ਨੂੰ ਮੁੱਖ ਤੌਰ ’ਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਕਾਵਿ-ਪੁਸਤਕ ਕਿਹਾ ਜਾ ਸਕਦਾ ਹੈ। ਲੇਖਕ ਦੀ ਕੋਸ਼ਿਸ਼ ਹੈ ਕਿ ਕਵਿਤਾ ਸਿਰਫ਼ ਮਨੋਰੰਜਨ ਦਾ ਸਾਧਨ ਨਾ ਰਹੇ, ਸਗੋਂ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰੇ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਏ।