20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅੱਜ ਜਲੰਧਰ ’ਚ ਇਤਿਹਾਸਕ ਕਿਸਾਨ ਏਕਤਾ ਕਾਨਫਰੰਸ

ਪਠਾਨਕੋਟ, 19 ਸਤੰਬਰ (ਸੁਮਿਤ)-ਜਮਹੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਦਰਮਿਆਨ ਹੋਣ ਵਾਲੀ ਇਤਿਹਾਸਕ ਏਕਤਾ ਕਾਨਫਰੰਸ ਮੌਕੇ 20 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ । ਰੈਲੀ ’ਚ ਪਠਾਨਕੋਟ-ਗੁਰਦਾਸਪੁਰ ਜ਼ਿਲ੍ਹਿਆਂ ਤੋਂ ਇਕ ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਦਾ ਕਾਫ਼ਲਾ ਸ਼ਾਮਿਲ ਹੋਵੇਗਾ ।

ਕਾਮਰੇਡ ਬਲਵੰਤ ਸਿੰਘ ਘੋਹ 20-09-2026
ਪਠਾਨਕੋਟ, 19 ਸਤੰਬਰ (ਸੁਮਿਤ)-ਜਮਹੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਦਰਮਿਆਨ ਹੋਣ ਵਾਲੀ ਇਤਿਹਾਸਕ ਏਕਤਾ ਕਾਨਫਰੰਸ ਮੌਕੇ 20 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ । ਰੈਲੀ ’ਚ ਪਠਾਨਕੋਟ-ਗੁਰਦਾਸਪੁਰ ਜ਼ਿਲ੍ਹਿਆਂ ਤੋਂ ਇਕ ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਦਾ ਕਾਫ਼ਲਾ ਸ਼ਾਮਿਲ ਹੋਵੇਗਾ । ਰੈਲੀ ਤੇ ਕਾਨਫਰੰਸ ਸਬੰਧੀ ਲਿਖਤੀ ਬਿਆਨ ਵਿਚ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਬਲਵੰਤ ਸਿੰਘ ਘੋਹ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਵੱਖ-ਵੱਖ ਆਰਥਿਕ ਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹੇ ਸਮੇਂ ਦੋ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦਾ ਇਕ ਮੰਚ ’ਤੇ ਆਉਣਾ ਮਹੱਤਵਪੂਰਨ ਹੈ ਤੇ ਇਸ ਨਾਲ ਕਿਸਾਨ-ਮਜ਼ਦੂਰ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲੇਗੀ । ਉਨ੍ਹਾਂ ਦੱਸਿਆ ਕਿ ਵਿਸ਼ਾਲ ਰੈਲੀ ਉਪਰੰਤ ਆਲ ਇੰਡੀਆ ਕਿਸਾਨ ਮਹਾਂਸਭਾ ਦੀ ਦੋ ਰੋਜ਼ਾ 5ਵੀਂ ਕੌਮੀ ਕਾਨਫਰੰਸ ਵੀ ਹੋਵੇਗੀ, ਜਿਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲਗਭਗ ਇਕ ਹਜ਼ਾਰ ਡੈਲੀਗੇਟ ਸ਼ਾਮਿਲ ਹੋਣਗੇ । ਕਾਮਰੇਡ ਬਲਵੰਤ ਸਿੰਘ ਘੋਹ ਨੇ ਦੱਸਿਆ ਕਿ ਕੌਮੀ ਕਾਨਫਰੰਸ ਦੌਰਾਨ ਕਿਸਾਨੀ ਮੰਗਾਂ, ਮਨਰੇਗਾ ਕਾਨੂੰਨ ਦੀ ਮੁੜ ਬਹਾਲੀ, ਭਾਰਤ-ਅਮਰੀਕਾ ਵਪਾਰਕ ਸਮਝੌਤੇ, ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਨਾਲ ਜੁੜੇ ਮੁੱਦਿਆਂ ਸਮੇਤ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਇਸ ਤੋਂ ਇਲਾਵਾ ਰਾਜਾਂ ਦੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ, ਰਾਜਾਂ ਨੂੰ ਵੱਧ ਅਧਿਕਾਰ ਦੇਣ ਤੇ ਪੰਜਾਬ ਨਾਲ ਸਬੰਧਿਤ ਮੰਗਾਂ ’ਤੇ ਵੀ ਚਰਚਾ ਹੋਵੇਗੀ । ਚੰਡੀਗੜ੍ਹ ਪੰਜਾਬ ਨੂੰ ਦੇਣ, ਰਿਪੇਰੀਅਨ ਅਸੂਲ ਮੁਤਾਬਿਕ ਪਾਣੀਆਂ ਦੇ ਹੱਕ, ਡੈਮਾਂ ਨਾਲ ਸਬੰਧਿਤ ਅਧਿਕਾਰਾਂ ਤੇ ਜਲ-ਜੰਗਲ-ਜ਼ਮੀਨ ’ਤੇ ਕਾਰਪੋਰੇਟ ਕਬਜ਼ਿਆਂ ਵਰਗੇ ਮੁੱਦਿਆਂ ’ਤੇ ਵੀ ਵਿਚਾਰ ਕੀਤਾ ਜਾਵੇਗਾ ।
ਪਿਛਲੀ ਖ਼ਬਰ ਮਾਤਾ ਜਗਦੀਸ਼ ਕੌਰ ਨੂੰ ਸਮਰਪਿਤ ‘ਸਿਹਤਮੰਦ ਧੀਆਂ, ਖੁਸ਼ਹਾਲ ਭਾਰਤ’ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਸਿਵਲ ਹਸਪਤਾਲ ਪਹੁੰਚੇ ਕੌਸਮੌਸ ਲਿਟਲ ਚੈਂਪਸ ਸਕੂਲ ਦੇ ਨੰਨ੍ਹੇ ਵਿਦਿਆਰਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।