20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਿਵਲ ਹਸਪਤਾਲ ਪਹੁੰਚੇ ਕੌਸਮੌਸ ਲਿਟਲ ਚੈਂਪਸ ਸਕੂਲ ਦੇ ਨੰਨ੍ਹੇ ਵਿਦਿਆਰਥੀ

ਪਠਾਨਕੋਟ, 19 ਸਤੰਬਰ (ਸੁਮਿਤ)-ਕੌਸਮੌਸ ਲਿਟਲ ਚੈਂਪਸ ਸਕੂਲ ਦੇ ਨੰਨ੍ਹੇ ਵਿਦਿਆਰਥੀਆਂ ਨੇ ‘ਕਮਿਊਨਿਟੀ ਹੈਲਪਰਜ਼’ ਵਿਸ਼ੇ ਨੂੰ ਕਲਾਸਰੂਮ ਤੋਂ ਬਾਹਰ ਵਿਹਾਰਕ ਤੌਰ ’ਤੇ ਸਮਝਣ ਦੇ ਉਦੇਸ਼ ਨਾਲ ਸਿਵਲ ਹਸਪਤਾਲ ਦਾ ਵਿੱਦਿਅਕ ਦੌਰਾ ਕੀਤਾ । ਇਸ ਦੌਰਾਨ ਬੱਚਿਆਂ ਨੇ ਹਸਪਤਾਲ ਦੀ ਕਾਰਜਪ੍ਰਣਾਲੀ ਨੂੰ ਨੇੜਿਓਂ ਦੇਖਿਆ ਤੇ ਸਿਹਤ ਸੇਵਾਵਾਂ ਨਾਲ ਜੁੜੇ ਵੱਖ-ਵੱਖ ਕਰਮਚਾਰੀਆਂ ਦੀ ਭੂਮਿਕਾ ਬਾਰੇ ਜਾਣਕਾਰੀ ਹਾਸਲ ਕੀਤੀ ।

ਅਜੀਤ ਡੈਸਕ 20-09-2026
ਪਠਾਨਕੋਟ, 19 ਸਤੰਬਰ (ਸੁਮਿਤ)-ਕੌਸਮੌਸ ਲਿਟਲ ਚੈਂਪਸ ਸਕੂਲ ਦੇ ਨੰਨ੍ਹੇ ਵਿਦਿਆਰਥੀਆਂ ਨੇ ‘ਕਮਿਊਨਿਟੀ ਹੈਲਪਰਜ਼’ ਵਿਸ਼ੇ ਨੂੰ ਕਲਾਸਰੂਮ ਤੋਂ ਬਾਹਰ ਵਿਹਾਰਕ ਤੌਰ ’ਤੇ ਸਮਝਣ ਦੇ ਉਦੇਸ਼ ਨਾਲ ਸਿਵਲ ਹਸਪਤਾਲ ਦਾ ਵਿੱਦਿਅਕ ਦੌਰਾ ਕੀਤਾ । ਇਸ ਦੌਰਾਨ ਬੱਚਿਆਂ ਨੇ ਹਸਪਤਾਲ ਦੀ ਕਾਰਜਪ੍ਰਣਾਲੀ ਨੂੰ ਨੇੜਿਓਂ ਦੇਖਿਆ ਤੇ ਸਿਹਤ ਸੇਵਾਵਾਂ ਨਾਲ ਜੁੜੇ ਵੱਖ-ਵੱਖ ਕਰਮਚਾਰੀਆਂ ਦੀ ਭੂਮਿਕਾ ਬਾਰੇ ਜਾਣਕਾਰੀ ਹਾਸਲ ਕੀਤੀ । ਦੌਰੇ ਦੌਰਾਨ ਵਿਦਿਆਰਥੀਆਂ ਨੇ ਐਸ.ਐਮ.ਓ. ਡਾ: ਸੁਨੀਲ ਚਾਂਦ ਸਮੇਤ ਹਸਪਤਾਲ ਦੇ ਹੋਰ ਡਾਕਟਰਾਂ, ਨਰਸਾਂ ਤੇ ਸਟਾਫ਼ ਮੈਂਬਰਾਂ ਨਾਲ ਮੁਲਾਕਾਤ ਕੀਤੀ । ਬੱਚਿਆਂ ਨੇ ਸਿਹਤ ਕਰਮਚਾਰੀਆਂ ਦੇ ਕੰਮ ਨੂੰ ਸਮਝਦਿਆਂ ਉਨ੍ਹਾਂ ਪ੍ਰਤੀ ਸਨਮਾਨ ਅਤੇ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਸਾਰੇ ਸਿਹਤ ਕਰਮਚਾਰੀਆਂ ਨੂੰ ‘ਥੈਂਕ ਯੂ’ ਕਹਿ ਕੇ ਮਰੀਜ਼ਾਂ ਦੀ ਸੇਵਾ, ਦੇਖਭਾਲ ਤੇ ਸਮਰਪਣ ਲਈ ਧੰਨਵਾਦ ਕੀਤਾ । ਸਕੂਲ ਦੀ ਪ੍ਰਿੰਸੀਪਲ ਸਮ੍ਰਿਤੀ ਸ਼ਾਰਦਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿੱਦਿਅਕ ਦੌਰੇ ਬੱਚਿਆਂ ਨੂੰ ਪੁਸਤਕੀ ਗਿਆਨ ਦੇ ਨਾਲ-ਨਾਲ ਅਸਲ ਜ਼ਿੰਦਗੀ ਦੇ ਤਜਰਬਿਆਂ ਨਾਲ ਜੋੜਦੇ ਹਨ । ਹਸਪਤਾਲ ਦੌਰੇ ਦੌਰਾਨ ਬੱਚਿਆਂ ਨੇ ਜਾਣਿਆ ਕਿ ਡਾਕਟਰ, ਨਰਸਾਂ ਤੇ ਹੋਰ ਸਿਹਤ ਕਰਮਚਾਰੀ ਸਮਾਜ ਦੀ ਸੇਵਾ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਸ ਮੌਕੇ ਸੋਨਮ, ਪਾਇਲ, ਸੁਨੀਤਾ, ਸਾਹਿਲ ਬੱਗਾ ਅਤੇ ਚਮਨ ਲਾਲ ਹਾਜ਼ਰ ਸਨ ।
ਪਿਛਲੀ ਖ਼ਬਰ ਅੱਜ ਜਲੰਧਰ ’ਚ ਇਤਿਹਾਸਕ ਕਿਸਾਨ ਏਕਤਾ ਕਾਨਫਰੰਸ ਅਗਲੀ ਖ਼ਬਰ ਸਵੱਛਤਾ ਅਭਿਆਨ ਤਹਿਤ ਵਿਦਿਆਰਥੀਆਂ ਨੇ ਦਿੱਤਾ ਸਫਾਈ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।