17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ੍ਰੀਮਤੀ ਰਮਾ ਚੋਪੜਾ ਐਸ. ਡੀ. ਕੰਨਿਆ ਮਹਾਂਵਿਦਿਆਲਿਆ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

ਪਠਾਨਕੋਟ, 16 ਸਤੰਬਰ (ਸੰਧੂ)- ਸ੍ਰੀਮਤੀ ਰਮਾ ਚੋਪੜਾ ਐਸ. ਡੀ.

ਅਜੀਤ ਡੈਸਕ 17-09-2026
ਪਠਾਨਕੋਟ, 16 ਸਤੰਬਰ (ਸੰਧੂ)- ਸ੍ਰੀਮਤੀ ਰਮਾ ਚੋਪੜਾ ਐਸ. ਡੀ. ਕੰਨਿਆ ਮਹਾਂਵਿਦਿਆਲਿਆ ਪਠਾਨਕੋਟ ਵਿਚ ਹਿੰਦੀ ਦਿਵਸ ਮੌਕੇ ਵੱਖ-ਵੱਖ ਮੁਕਾਬਲੇ ਉਤਸ਼ਾਹ ਨਾਲ ਕਰਵਾਏ ਗਏ । ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਵਿਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਤਿਕਾਰ ਅਤੇ ਜਾਗਰੂਕਤਾ ਵਧਾਉਣਾ ਸੀ । ਭਾਸ਼ਣ ਮੁਕਾਬਲੇ ਵਿਚ ਬੀ . ਏ. ਪੰਜਵੇਂ ਸਮੈਸਟਰ ਦੀ ਵਿਦਿਆਰਥਣ ਸ਼ੀਤਲ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਵਿਤਾ ਪਾਠ ਮੁਕਾਬਲੇ ਵਿਚ ਬੀ. ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਨੰਦਿਨੀ ਪਹਿਲੇ ਸਥਾਨ ’ਤੇ ਰਹੀ । ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਕਮਲਵੀਰ ਸਿੰਘ ਤੇ ਡਾ. ਰਵੀ ਸਿੰਘ ਨੇ ਹਿੰਦੀ ਦੀ ਮਹੱਤਤਾ, ਗੌਰਵਮਈ ਇਤਿਹਾਸ ਅਤੇ ਸਾਹਿਤਕ ਅਮੀਰੀ ’ਤੇ ਚਾਨਣਾ ਪਾਉਂਦਿਆਂ ਵਿਦਿਆਰਥਣਾਂ ਨੂੰ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦੇ ਸਫਲ ਆਯੋਜਨ ਵਿਚ ਪ੍ਰੋ. ਰਜਨੀ ਤੇ ਪ੍ਰੋ. ਮਨਪ੍ਰੀਤ ਦਾ ਵਿਸ਼ੇਸ਼ ਸਹਿਯੋਗ ਰਿਹਾ । ਮਹਾਂਵਿਦਿਆਲਿਆ ਦੀ ਪ੍ਰਿੰਸੀਪਲ ਡਾ. ਪ੍ਰਿਯੰਕਾ ਚੁੱਘ ਨੇ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਹਿੰਦੀ ਸਾਡੀ ਸੰਸਕ੍ਰਿਤੀ, ਪਰੰਪਰਾ ਅਤੇ ਭਾਵਨਾਵਾਂ ਨਾਲ ਜੁੜੀ ਮਹੱਤਵਪੂਰਨ ਭਾਸ਼ਾ ਹੈ । ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਮਾਧੋਪੁਰ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਪਿੰਡ ਪੰਜੂਪੁਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।