16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਢਾਕੀ ਰੋਡ ’ਤੇ ਦੇਰ ਰਾਤ ਵੱਡੀ ਚੋਰੀ, ਦੁਕਾਨ ਦਾ ਸ਼ਟਰ ਤੋੜ ਕੇ 3 ਸਿਲੰਡਰ ਲੈ ਕੇ ਫ਼ਰਾਰ ਹੋਏ ਚੋਰ

ਪਠਾਨਕੋਟ, 15 ਸਤੰਬਰ (ਸੁਮਿਤ)-ਢਾਕੀ ਰੋਡ ’ਤੇ ਦੇਰ ਰਾਤ ਚੋਰਾਂ ਵਲੋਂ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਟਰ ਦੇ ਤਾਲੇ ਤੋੜ ਕੇ 3 ਸਿਲੰਡਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਘਟਨਾ ਦਾ ਪਤਾ ਦੁਕਾਨਦਾਰ ਨੂੰ ਸਵੇਰੇ ਲੱਗਾ, ਜਦੋਂ ਉਸ ਨੇ ਦੁਕਾਨ ’ਤੇ ਪਹੁੰਚ ਕੇ ਸ਼ਟਰ ਦੇ ਤਾਲੇ ਟੁੱਟੇ ਹੋਏ ਦੇਖੇ ।

ਦੁਕਾਨ ਤੋਂ ਚੋਰੀ ਹੋਏ ਸਾਮਾਨ ਬਾਰੇ ਜਾਣਕਾਰੀ ਦਿੰਦਾ ਹੋਇਆ ਦੁਕਾਨ ਦਾ ਮਾਲਕ। ਤਸਵੀਰਾਂ: ਸੁਮਿਤ 16-09-2026
ਪਠਾਨਕੋਟ, 15 ਸਤੰਬਰ (ਸੁਮਿਤ)-ਢਾਕੀ ਰੋਡ ’ਤੇ ਦੇਰ ਰਾਤ ਚੋਰਾਂ ਵਲੋਂ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਟਰ ਦੇ ਤਾਲੇ ਤੋੜ ਕੇ 3 ਸਿਲੰਡਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਘਟਨਾ ਦਾ ਪਤਾ ਦੁਕਾਨਦਾਰ ਨੂੰ ਸਵੇਰੇ ਲੱਗਾ, ਜਦੋਂ ਉਸ ਨੇ ਦੁਕਾਨ ’ਤੇ ਪਹੁੰਚ ਕੇ ਸ਼ਟਰ ਦੇ ਤਾਲੇ ਟੁੱਟੇ ਹੋਏ ਦੇਖੇ । ਦੁਕਾਨਦਾਰ ਅਨੁਸਾਰ ਜਦੋਂ ਉਹ ਦੁਕਾਨ ਖੋਲ੍ਹਣ ਲਈ ਸਵੇਰੇ ਪਹੁੰਚਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ । ਅੰਦਰ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਦੁਕਾਨ ’ਚੋਂ ਤਿੰਨ ਸਿਲੰਡਰ ਗਾਇਬ ਸਨ । ਇਸ ਤੋਂ ਬਾਅਦ ਉਸ ਵਲੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੀੜਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਚੋਰੀ ਹੋਏ ਸਿਲੰਡਰ ਬਰਾਮਦ ਕਰਵਾਏ ਜਾਣ । ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿਚ ਵੀ ਚਿੰਤਾ ਦਾ ਮਾਹੌਲ ਹੈ । ਲੋਕਾਂ ਨੇ ਰਾਤ ਸਮੇਂ ਇਲਾਕੇ ’ਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਨ-ਜਾਗਰੂਕਤਾ ਮੁਹਿੰਮ ਨੇ ਫੜੀ ਰਫ਼ਤਾਰ ਅਗਲੀ ਖ਼ਬਰ 3 ਦਹਾਕਿਆਂ ਤੋਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ ਰਾਜਿੰਦਰ ਜੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।